ਮੁੰਬਈ : ਆਈ.ਪੀ.ਐੱਲ. ਦੇ ਸਟਾਰ ਸਪਿਨਰ ਰਾਸ਼ਿਦ ਖਾਨ ਦੇ ਨਾਲ ਉਸਦੀ ਪੂਰੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਟੂਰਨਾਮੈਂਟ ਦੇ ਪਹਿਲੇ ਕੁਆਲੀਫਾਇਰ ਮੈਚ 'ਚ ਅਫਗਾਨਸਤਾਨ ਦੇ ਨਾਂਗਰਹਰ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ 'ਚ ਮਾਕੇ ਗਏ ਲੋਕਾਂ ਦੇ ਪ੍ਰਤੀ ਸੋਗ ਪ੍ਰਗਟ ਕਰਨ ਲਈ ਕਾਲੀ ਪੱਟੀ ਪਾ ਕੇ ਮੈਦਾਨ 'ਤੇ ਉਤਰੇ। ਆਈ.ਪੀ.ਐੱਲ. ਦੀ ਦੋ ਸਿਖਰ ਦੀਆਂ ਟੀਮਾਂ ਹੈਦਰਾਬਾਦ ਅਤੇ ਚੇਨਈ ਵਿਚਾਲੇ ਮੰਗਲਵਾਰ ਵਾਨਖੇੜੇ ਮੈਦਾਨ 'ਤੇ ਪਹਿਲਾ ਕੁਆਲੀਫਾਇਰ ਮੈਚ ਖੇਡਿਆ ਸੀ। ਹਾਲਾਂਕਿ ਇਸ ਮੈਚ 'ਚ ਸਖਤ ਸੰਘਰਸ਼ ਦੇ ਬਾਵਜੂਦ ਹੈਦਰਾਬਾਦ ਦੀ ਟੀਮ ਦੋ ਵਿਕਟਾਂ ਨਾਲ ਹਾਰ ਗਈ ਸੀ। ਹੁਣ ਉਹ ਦੂਜੇ ਕੁਆਲੀਫਾਇਰ 'ਚ ਐਲਿਮਿਨੇਟਰ ਦੀ ਜੇਤੂ ਟੀਮ ਨਾਲ ਆਖਰੀ ਮੌਕੇ ਲਈ ਉਤਰੇਗੀ।
ਲੀਗ ਪੜਾਅ 'ਚ ਸਿਖਰ 'ਤੇ ਰਹੀ ਕੇਨ ਵਿਲਿਅਮਸਨ ਦੀ ਕਪਤਾਨੀ ਵਾਲੀ ਹੈਦਰਾਬਾਦ ਦੀ ਟੀਮ ਦੇ ਸਾਰੇ ਖਿਡਾਰੀਆਂ ਨੇ ਬਾਂਹ 'ਤੇ ਕਾਲੀ ਪੱਟੀ ਪਾ ਕੇ ਮੈਚ ਖੇਡਿਆ ਜੋ ਅਫਗਾਨਿਸਤਾਨ 'ਚ ਹੋਏ ਹਮਲੇ 'ਚ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟ ਕਰਨ ਲਈ ਸੀ। ਟੀਮ 'ਚ ਸ਼ਾਮਲ ਸਪਿਨਰ ਰਾਸ਼ਿਦ ਖਾਨ ਅਫਗਾਨਸਤਾਨ ਤੋਂ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਹੈਦਰਾਬਾਦ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਟਵਿੱਟਰ 'ਤੇ ਇਸਦੇ ਲਈ ਟੀਮ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਧੰਨਵਾਦ ਸਨਰਾਈਜ਼ਰਜ਼ ਹੈਦਰਾਬਾਦ। ਤੁਸੀਂ ਨਾਂਗਰਹਰ ਰਾਜ 'ਚ ਮਾਰੇ ਗਏ ਲੋਕਾਂ ਦੇ ਪ੍ਰਤੀ ਆਪਣਾ ਸੋਗ ਪ੍ਰਗਟਾਇਆ ਹੈ। ਦੱਸ ਦਈਏ ਕਿ ਆਈ.ਪੀ.ਐੱਲ. 'ਚ ਅਫਗਾਨਿਸਤਾਨ ਦੇ ਸਿਰਫ ਦੋ ਹੀ ਖਿਡਾਰੀ ਖੇਡ ਰਹੇ ਹਨ ਪਰ ਹੈਦਰਾਬਾਦ 'ਚ ਸ਼ਾਮਲ ਰਾਸ਼ਿਦ ਆਪਣੇ ਪ੍ਰਦਰਸ਼ਨ ਦੀ ਬਦੌਲਤ ਸਟਾਰ ਰਹੇ ਹਨ ਅਤੇ ਉਨ੍ਹ੍ਹਾਂ ਹੁਣ ਤੱਕ 15 ਮੈਚਾਂ 'ਚ 18 ਵਿਕਟਾਂ ਹਾਸਲ ਕੀਤੀਆਂ ਹਨ।
ਐੱਨ. ਡੀ. ਏ. ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੀ ਪੋਲ ਖੋਲ੍ਹ, ਹੱਲਾ ਬੋਲ ਰੈਲੀ
NEXT STORY