ਮੁੰਬਈ- ਭਾਰਤੀ ਫੁੱਟਬਾਲ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਦਾ ਕਹਿਣਾ ਹੈ ਕਿ ਉਸ ਦਾ ਇਕ ਸੁਪਨਾ ਸੀ ਪਰ ਉਸ ਨੇ ਕਦੇ 100 ਕੌਮਾਂਤਰੀ ਮੈਚ ਖੇਡਣ ਬਾਰੇ ਨਹੀਂ ਸੋਚਿਆ ਸੀ।
ਸ਼ੇਤਰੀ ਨੇ ਮੁੰਬਈ ਫੁੱਟਬਾਲ ਐਰੇਨਾ ਵਿਚ ਐਤਵਾਰ ਨੂੰ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਭ ਕੁਝ ਅਵਿਸ਼ਵਾਸਯੋਗ ਹੈ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਕਦੇ ਰਿਕਾਰਡਾਂ ਦੇ ਬਾਰੇ ਵਿਚ ਨਹੀਂ ਸੋਚਦਾ। ਮੈਂ ਕੱਲ ਰਾਤ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਭਾਵੁਕ ਹੋ ਗਈ। ਉਸ ਦੇ ਅਹਿਸਾਸ ਨਾਲ ਮੈਨੂੰ ਮਹਿਸੂਸ ਹੋਇਆ ਕਿ ਇਹ ਕਿੰਨਾ ਵੱਡਾ ਮੌਕਾ ਹੈ।
ਭਾਰਤ ਕੱਲ ਇੱਥੇ ਕੀਨੀਆ ਵਿਰੁੱਧ ਹੋਣ ਵਾਲੇ ਇੰਟਰਕਾਂਟੀਨੈਂਟਲ ਕੱਪ ਮੁਕਾਬਲੇ ਵਿਚ ਖੇਡੇਗਾ, ਜਿਸ ਵਿਚ ਸਾਰਿਆਂ ਦੀਆਂ ਨਜ਼ਰਾਂ ਇਸ ਸਟਾਰ ਫੁੱਟਬਾਲਰ 'ਤੇ ਰਹਿਣਗੀਆਂ। ਇਹ ਚਮਤਕਾਰੀ ਸਟਾਰ ਹੁਣ ਤਕ 59 ਗੋਲ ਕਰ ਚੁੱਕਾ ਹੈ ਤੇ ਭਾਰਤ ਵਲੋਂ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ।
ਵਿਦੇਸ਼ੀ ਕਰੰਸੀ ਭੰਡਾਰ 20 ਹਫਤਿਆਂ ਦੇ ਹੇਠਲੇ ਪੱਧਰ 'ਤੇ
NEXT STORY