ਚੰਡੀਗੜ੍ਹ (ਅੰਕੁਰ)- ਬੀਤੇ ਦਿਨ ਪੰਜਾਬ ਦੇ ਮੁੱਲਾਂਪੁਰ 'ਚ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ’ਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਮੈਚ ਦੌਰਾਨ 'ਆਮ ਆਦਮੀ ਪਾਰਟੀ' ਦੇ ਸਮਰਥਕਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ‘ਮੈਂ ਵੀ ਕੇਜਰੀਵਾਲ’ ਅਤੇ ‘ਜੇਲ੍ਹ ਦਾ ਜਵਾਬ ਵੋਟ ਨਾਲ’ ਦੇ ਨਾਅਰੇ ਲਾਏ। ਉਨ੍ਹਾਂ ਨੇ ਕੇਜਰੀਵਾਲ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਘਪਲੇ ਅਤੇ ਸਬੂਤ ਤੋਂ ਗ਼ਲਤ ਤਰੀਕੇ ਨਾਲ ਗ੍ਰਿਫਤਾਰ ਕਰ ਕੇ ਜੇਲ੍ਹ ’ਚ ਰੱਖਿਆ ਗਿਆ ਹੈ।
ਸਮਰਥਕਾਂ ਨੇ ਕੇਜਰੀਵਾਲ ਦੀ ਤਸਵੀਰ ਵਾਲੀਆਂ ਪੀਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ, ਜਿਨ੍ਹਾਂ ’ਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਦਿਖਾਇਆ ਗਿਆ ਸੀ। ਸਮਰਥਕਾਂ ਨੇ ਆਈ.ਪੀ.ਐੱਲ. ਮੈਚ ਵੇਖਣ ਆਏ ਸਾਰੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਪ੍ਰਦਰਸ਼ਨ ’ਚ ਛੋਟੇ ਬੱਚਿਆਂ ਨੇ ਵੀ ਪੀਲੀਆਂ ਟੀ-ਸ਼ਰਟਾਂ ਪਾ ਕੇ ਦੇਸ਼ ’ਚ ਲੋਕਤੰਤਰ ਨੂੰ ਖ਼ਤਰੇ ’ਚ ਪਾਉਣ ਵਾਲਿਆਂ ਵਿਰੁੱਧ ਇਤਰਾਜ਼ ਦਰਜ ਕਰਵਾਇਆ। ਅਰਵਿੰਦ ਕੇਜਰੀਵਾਲ ਨੂੰ ਆਪਣੀ ਗ੍ਰਿਫਤਾਰੀ ਖਿਲਾਫ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸਮਰਥਨ ਮਿਲ ਰਿਹਾ ਹੈ ਅਤੇ ਹੁਣ ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਦੀ ਰਿਹਾਈ ਲਈ ਨਵੀਆਂ ਆਵਾਜ਼ਾਂ ਜੁੜ ਰਹੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ- ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ, ਜਾਣੋ ਫਰੀਦਕੋਟ ਤੋਂ ਕੌਣ ਉਤਰੇਗਾ ਮੈਦਾਨ 'ਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ’ਚ ‘ਚੰਨੀ’ ਨੂੰ ਛੱਡ ਕੇ ਸਾਰੇ ਉਮੀਦਵਾਰ ‘ਉਧਾਰੇ’! ਦੁਆਬੇ ’ਚ ਦਿਸਣਗੇ ਨਵੇਂ ਨਜ਼ਾਰੇ
NEXT STORY