ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦਾ ਕਹਿਣਾ ਹੈ ਕਿ ਭਾਰਤ ਨੂੰ 'ਅਮਰੀਕਾ ਦੇ ਕਰੀਬੀ ਸਹਿਯੋਗੀਆਂ ਵਿਚੋਂ ਇਕ ਹੋਣਾ ਚਾਹੀਦਾ ਹੈ' ਅਤੇ ਦੱਖਣੀ ਅਤੇ ਮੱਧ ਏਸ਼ੀਆ ਵਿਚ ਭਾਰਤ ਨੂੰ ਟਰੰਪ ਪ੍ਰਸ਼ਾਸਨ ਦੀ ਨੀਤੀਆਂ ਨੂੰ ਕੇਂਦਰ ਵਿਚ ਰੱਖਣਾ ਜ਼ਰੂਰੀ ਹੈ। 'ਸੈਨੇਟ ਦੀ ਵਿਦੇਸ਼ ਸਬੰਧੀ ਕਮੇਟੀ' ਦੇ ਮੈਂਬਰਾਂ ਨੂੰ ਪੋਂਪਿਓ ਨੇ ਕਿਹਾ, 'ਕਈ ਕਾਰਨਾਂ ਦੇ ਚੱਲਦੇ ਅਸੀਂ ਜੋ ਵੀ ਕਰੀਏ ਭਾਰਤ ਉਸ ਦਾ ਕੇਂਦਰ ਹੋਣਾ ਚਾਹੀਦਾ ਹੈ। ਦੱਖਣੀ ਮੱਧ ਏਸ਼ੀਆ ਮੁੱਦਿਆਂ, ਦੱਖਣੀ-ਪੂਰਬੀ ਏਸ਼ੀਆ ਮੁੱਦਿਆਂ ਵਿਚ ਵਿਸ਼ੇਸ਼ ਕਰ ਕੇ ਉਨ੍ਹਾਂ ਨੂੰ ਸਾਡੇ ਕਰੀਬੀ ਸਹਿਯੋਗੀਆਂ ਵਿਚੋਂ ਇਕ ਹੋਣਾ ਚਾਹੀਦਾ ਹੈ ਅਤੇ ਅਸੀਂ ਅਜਿਹਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।' ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਸੈਨੇਟਰ ਕ੍ਰਿਸ ਕੂਨਸ ਦੇ ਸਵਾਲ 'ਤੇ ਪੋਂਪਿਓ ਨੇ ਇਹ ਜਵਾਬ ਦਿੱਤਾ।
ਪੋਂਪਿਓ ਨੇ ਕਿਹਾ ਕਿ ਭਾਰਤ ਨਾਲ ਰਣਨੀਤਕ ਵਾਰਤਾ ਜਾਰੀ ਰੱਖਣ ਨਾਲ ਅਸੀਂ ਮਜ਼ਬੂਤ ਸਬੰਧ ਬਣਾ ਸਕਦੇ ਹਾਂ। ਉਨ੍ਹਾਂ ਕਿਹਾ, 'ਰੱਖਿਆ ਮੰਤਰੀ ਜੇਮਸ ਮੈਟਿਸ ਅਤੇ ਮੈਂ ਸੰਯੁਕਤ ਰੂਪ ਨਾਲ ਆਪਣੇ ਭਾਰਤੀ ਹਮ-ਰੁਤਬਾ ਨਾਲ ਮੁਲਾਕਾਤ ਕਰਾਂਗੇ। ਇਸ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਮੈਨੂੰ ਲੱਗਦਾ ਹੈ ਕਿ ਇਸ ਗਰਮੀ ਵਿਚ ਇਹ ਸੰਭਵ ਹੋ ਸਕੇਗਾ।' ਪੋਂਪਿਓ ਅਤੇ ਮੈਟਿਸ 2+2 ਵਾਰਤਾ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਮੇਜ਼ਬਾਨੀ ਕਰ ਸਕਦੇ ਹਨ।
ਟੇਬਲ ਟੈਨਿਸ ਖਿਡਾਰਨਾਂ ਨਾਲ ਛੇੜਛਾੜ ਦੇ ਮਾਮਲੇ 'ਚ 3 ITBP ਜਵਾਨ ਗ੍ਰਿਫਤਾਰ
NEXT STORY