ਜਲੰਧਰ (ਇੰਟ)- ਪਹਿਲਾਂ ਖਾਲਿਸਤਾਨੀ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਅਤੇ ਹੁਣ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਮਰੀਕਾ ਦੀ ਟਿੱਪਣੀ ਕਾਰਨ ਪੈਦਾ ਹੋਏ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਦੀ ਭਾਰਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਅਪ੍ਰੈਲ ਦੇ ਅੱਧ ’ਚ ਵਾਸ਼ਿੰਗਟਨ ਦਾ ਦੌਰਾ ਕਰ ਸਕਦੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਦੋਵੇਂ ਧਿਰਾਂ ਭਾਰਤ ਵਿਚ ਆਮ ਚੋਣਾਂ ਤੋਂ ਪਹਿਲਾਂ ਜੇਕ ਸੁਲਿਵਨ ਦੀ ਦਿੱਲੀ ਫੇਰੀ ਨੂੰ ਤਹਿ ਕਰਨ ਦੀ ਵੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ
ਆਈ.ਸੀ.ਈ.ਟੀ. ਬੈਠਕ ਯਕੀਨੀ ਬਣਾਉਣ ਦਾ ਯਤਨ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਲਿਵਨ ਪਿਛਲੇ ਸਾਲ ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀਜ਼ (ਆਈ.ਸੀ.ਈ.ਟੀ.) ਦੀ ਪਹਿਲੀ ਸਾਲਾਨਾ ਮੀਟਿੰਗ ਲਈ ਫਰਵਰੀ ਵਿਚ ਦਿੱਲੀ ਅਉਣ ਵਾਲੇ ਸਨ। ਇਸਦੀ ਪਹਿਲਕਦਮੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਵਾਸ਼ਿੰਗਟਨ ਦੌਰੇ ਦੌਰਾਨ ਸ਼ੁਰੂ ਕੀਤੀ ਗਈ ਸੀ। ਦੌਰੇ ਦੌਰਾਨ ਸੁਲਿਵਨ ਨੇ ਰਾਇਸੀਨਾ ਡਾਇਲਾਗ ਨੂੰ ਵੀ ਸੰਬੋਧਨ ਕਰਨਾ ਸੀ ਪਰ ਦੋਵੇਂ ਸਮਾਗਮ ਰੱਦ ਕਰ ਦਿੱਤੇ ਗਏ ਕਿਉਂਕਿ ਉਸ ਸਮੇਂ ਗਾਜ਼ਾ ’ਤੇ ਇਜ਼ਰਾਈਲੀ ਬੰਬਾਰੀ ਨੂੰ ਲੈ ਕੇ ਵਧ ਰਹੇ ਤਣਾਅ ਦਰਮਿਆਨ ਉਨ੍ਹਾਂ ਨੂੰ ਪੱਛਮੀ ਏਸ਼ੀਆ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਸੀ। ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਭਾਰਤ ਆਈ.ਸੀ.ਈ.ਟੀ. ਚਰਚਾਵਾਂ ਦੇ ਲਈ ਆਪਸੀ ਸਹਿਮਤੀ ਵਾਲੀ ਮਿਤੀ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਨੂੰ ਜਲਦੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਮਾਂ, ਭਾਬੀ ਤੇ ਮਾਸੂਮ ਭਤੀਜੇ ਦਾ ਕਾਤਲ ਆਇਆ ਸਾਹਮਣੇ, ਬੱਚੇ 'ਤੇ ਲਾਏ ਘਿਣਾਉਣੇ ਇਲਜ਼ਾਮ, ਜਾਣ ਕੇ ਹੋਵੋਗੇ ਹੈਰਾਨ
ਕਈ ਮੁੱਦਿਆਂ ’ਤੇ ਚਰਚਾ ਹੈ ਪੈਂਡਿੰਗ
ਸੁਲਿਵਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਵਿਚ ਕਈ ਹੋਰ ਮੁੱਦਿਆਂ ’ਤੇ ਵੀ ਚਰਚਾ ਕਰਨ ਦੀ ਆਸ ਹੈ। ਇਸ ਵਿਚ ਰਣਨੀਤਕ ਭਾਈਵਾਲੀ, ਹਿੰਦ-ਪ੍ਰਸ਼ਾਂਤ ਅਤੇ ਲਾਲ ਸਾਗਰ ਹਮਲਿਆਂ ’ਤੇ ਸਹਿਯੋਗ, ਕਵਾਡ ਸਹਿਯੋਗ ਅਤੇ ਰੱਖਿਆ ਸੌਦੇ ਵੀ ਸ਼ਾਮਲ ਹਨ। ਯਾਤਰਾਵਾਂ ਦੀ ਯੋਜਨਾ ਅਜਿਹੇ ਸਮੇਂ ’ਚ ਤਿਆਰ ਕੀਤੀ ਜਾ ਰਹੀ ਹੈ, ਜਦੋਂ ਭਾਰਤ ਨੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਭਾਰਤ ’ਚ ਸਿਆਸੀ ਵਿਕਾਸ ਦਾ ਵਾਰ-ਵਾਰ ਵਰਣਨ ਕੀਤੇ ਜਾਣ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਪਰਿਵਾਰ ਤੋਂ ਖੋਹ ਲਏ ਨੌਜਵਾਨ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਭਾਰਤੀ ਨੌਜਵਾਨ ਕਈ ਦਿਨਾਂ ਤੋਂ ਲਾਪਤਾ, ਚਿੰਤਾ 'ਚ ਪਰਿਵਾਰ
NEXT STORY