ਇਸਲਾਮਾਬਾਦ— ਪਾਕਿਸਤਾਨ ਦੀ ਫੌਜ ਨੇ ਕਿਹਾ ਕਿ ਜਾਸੂਸੀ ਦੇ ਦੋਸ਼ਾਂ 'ਚ ਮੌਤ ਦੀ ਸਜ਼ਾ ਹਾਸਲ ਕਰਨ ਵਾਲੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਰਹਿਮ ਪਟੀਸ਼ਨ ਫੌਜ ਮੁਖੀ ਦੇ ਕੋਲ ਪੈਂਡਿੰਗ ਹੈ। ਪਾਕਿਸਤਾਨ ਦੀ ਫੌਜੀ ਅਦਾਲਤ ਵਲੋਂ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਦੋਸ਼ਾਂ 'ਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਪਿਛਲੇ ਸਾਲ ਮਈ 'ਚ ਹੇਗ 'ਚ ਆਈ.ਸੀ.ਜੇ. ਗਿਆ ਸੀ। ਆਈ.ਸੀ.ਜੇ. ਦੀ 10 ਮੈਂਬਰੀ ਬੈਂਚ ਨੇ ਇਸ ਮਾਮਲੇ 'ਤੇ ਫੈਸਲਾ ਆਉਣ ਤੱਕ ਜਾਧਵ ਦੀ ਫਾਂਸੀ 'ਤੇ ਰੋਕ ਲਾ ਦਿੱਤੀ ਸੀ।
ਪਾਕਿਸਤਾਨੀ ਫੌਜ ਦੀ ਮੀਡੀਆ ਇਕਾਈ ਇੰਟਰ ਸਰਵਿਸਸ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਆਸਿਫ ਗਫੂਰ ਨੇ ਸੋਮਵਾਰ ਨੂੰ ਕਿਹਾ ਕਿ ਕੁਲਭੂਸ਼ਣ ਦੀ ਰਹਿਮ ਪਟੀਸ਼ਨ ਫੌਜ ਮੁਖੀ ਦੇ ਕੋਲ ਪੈਂਡਿੰਗ ਹੈ। ਉਸ 'ਤੇ ਫੈਸਲਾ ਕਰਨਾ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ, ਜਦੋਂ ਵੀ ਉਹ ਚਾਹੁਣ ਉਸ 'ਤੇ ਫੈਸਲਾ ਕਰ ਸਕਦੇ ਹਨ। ਜਦੋਂ ਵੀ ਫੈਸਲਾ ਹੋਵੇਗਾ, ਅਸੀਂ ਉਸ ਦੀ ਸੂਚਨਾ ਦੇਵਾਂਗੇ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਕਥਿਤ ਤੌਰ 'ਤੇ ਈਰਾਨ ਨਾਲ ਲੱਗਦੀ ਸਰਹੱਦ ਪਾਰ ਕਰ ਦਾਖਲ ਹੋਏ ਜਾਧਵ ਨੂੰ ਤਿੰਨ ਮਾਰਚ 2016 ਨੂੰ ਅਸ਼ਾਂਤ ਬਲੋਚਿਸਤਾਨ ਸੂਬੇ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਪਰ ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ, ਜਿਥੇ ਉਹ ਨੇਵੀ ਤੋਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਗਏ ਸਨ। ਜਾਧਵ ਨੂੰ ਸਜ਼ਾ ਸੁਣਾਏ ਜਾਣ 'ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ।
ਜਦੋਂ ਜਡੇਜਾ ਕਾਰਨ ਰੋਹਿਤ-ਰਹਾਣੇ ਦੇ ਪਿੱਛੇ ਪੈ ਗਿਆ ਸੀ ਚੀਤਾ
NEXT STORY