ਨਵੀਂ ਦਿੱਲੀ— ਰੋਹਿਤ ਸ਼ਰਮਾ ਨੇ ਰਵਿੰਦਰ ਜਡੇਜਾ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਰੋਹਿਤ ਸ਼ਰਮਾ ਨੇ ਇਕ ਟਾਕ ਸ਼ੋਅ 'ਵਹਾਟ ਦ ਡਕ' 'ਚ ਖੁਲਾਸਾ ਕੀਤਾ ਹੈ ਕਿ ਦੱਖਣੀ ਅਫਰੀਕਾ ਦੌਰੇ 'ਤੇ ਰਵਿੰਦਰ ਜਡੇਜਾ ਨੇ ਕੁਝ ਇਸ ਤਰ੍ਹਾਂ ਦੀ ਗਲਤੀ ਕੀਤੀ ਸੀ ਕਿ ਜਿਸ ਕਾਰਨ ਜਾਨ ਜਾ ਸਕਦੀ ਸੀ। ਇਸ ਸ਼ੋਅ 'ਚ ਰੋਹਿਤ ਸ਼ਰਮਾ ਨੇ ਖੁਲਾਸਾ ਕੀਤਾ ਕਿ ਅਸੀਂ ਦੱਖਣੀ ਅਫਰੀਕਾ ਦੌਰੇ 'ਤੇ ਗਏ ਸੀ ਤਾਂ ਮੈਂ ਆਪਣੀ ਪਤਨੀ, ਰਹਾਣੇ ਤੇ ਜਡੇਜਾ ਦੇ ਨਾਲ ਦੱਖਣੀ ਅਫਰੀਕਾ ਟੀਮ 'ਚ ਜੰਗਲ ਗਏ ਸੀ। ਇਸ ਦੌਰਾਨ ਜੰਗਲ ਦਾ ਦੌਰਾ ਕਰਨ ਸਮੇਂ 2 ਚੀਤਿਆਂ ਦਾ ਸਾਹਮਣਾ ਹੋਇਆ।
ਦੋਵੇਂ ਚੀਤੇ ਉਸ ਸਮੇਂ ਸ਼ਿਕਾਰ ਕਰਕੇ ਬੈਠੇ ਸਨ। ਜਦੋਂ ਅਸੀਂ ਉੱਥੇ ਆਪਣੀ ਜੀਪ 'ਤੇ ਪਹੁੰਚੇ ਤਾਂ ਜਡੇਜਾ ਨੇ ਕੁਝ ਅਵਾਜ਼ ਕੱਢ ਕੇ ਉਨ੍ਹਾਂ ਚੀਤਿਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ। ਰੋਹਿਤ ਸ਼ਰਮਾ ਨੇ ਕਿਹਾ ਕਿ ਉਸ ਦੌਰਾਨ ਜਡੇਜਾ 'ਤੇ ਬਹੁਤ ਗੁੱਸਾ ਆਇਆ ਸੀ। ਹਿੱਟ ਮੈਨ ਨੇ ਕਿਹਾ ਕਿ ਸ਼ਿਕਾਰ ਕਰਨ ਤੋਂ ਬਾਅਦ ਜਦੋਂ ਚੀਤੇ ਆਪਣਾ ਭੋਜਨ ਖਾ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਡਿਸਟਰਬ ਨਹੀਂ ਕੀਤਾ ਜਾਂਦਾ।
ਪਰ ਜਡੇਜਾ ਨੇ ਇਸ ਤਰ੍ਹਾਂ ਦੀ ਹਰਕਤ ਕਰ ਸਾਨੂੰ ਸਾਰਿਆਂ ਨੂੰ ਡਰਾਅ ਦਿੱਤਾ ਸੀ। ਰੋਹਿਤ ਸ਼ਰਮਾ ਨੇ ਇਸ ਸ਼ੋਅ 'ਚ ਕਿਹਾ ਕਿ ਜਡੇਜਾ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਗਲਤੀ ਹੋਈ ਹੈ। ਹੁਣ ਅਸੀਂ ਕਦੀਂ ਨਹੀਂ ਜਡੇਜਾ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ। ਇਸ ਸ਼ੋਅ 'ਚ ਰਹਾਣੇ ਵੀ ਆਏ ਸਨ ਤੇ ਕਈ ਰਾਜ ਰੋਹਿਤ ਸ਼ਰਮਾ ਦੇ ਖੋਲੇ।
ਦੁਬਈ 'ਚ ਫਾਂਸੀ ਦੀ ਸਜ਼ਾ ਤੋਂ ਰਿਹਾਅ ਹੋ ਕੇ ਦੇਰ ਰਾਤ ਹੁਸ਼ਿਆਰਪੁਰ ਪਹੁੰਚਿਆ ਚੰਦਰ ਸ਼ੇਖਰ
NEXT STORY