ਨਵੀਂ ਦਿੱਲੀ— ਹੈਦਰਾਬਾਦ 'ਚ 12 ਸਾਲ ਦੇ ਇਕ ਲੜਕੇ ਦੀ ਲਿਫਟ 'ਚ ਫਸਣ ਕਾਰਨ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੀ ਹੈ ਜਦੋਂ 6ਵੀਂ ਜਮਾਤ 'ਚ ਪੜ੍ਹਨ ਵਾਲਾ ਲੜਕਾ ਬਰਕਤਪੁਰਾ ਇਲਾਕੇ 'ਚ ਇਕ ਅਪਾਰਟਮੈਂਟ 'ਚ ਅਖਬਾਰ ਦੇਣ ਲਈ ਲਿਫਟ 'ਚ ਚੜ੍ਹਿਆ ਸੀ। ਲੜਕਾ ਗਰਮੀਆਂ ਦੀ ਛੁੱਟੀਆਂ 'ਚ ਅਖਬਾਰ ਵੇਚਣ ਦਾ ਕੰਮ ਕਰ ਰਿਹਾ ਸੀ।
ਕਾਚੀਗੁੜਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹਾ ਸ਼ੱਕ ਹੈ ਕਿ ਅਖਬਾਰ ਦੇਣ ਦੇ ਬਾਅਦ ਲੜਕਾ ਲਿਫਟ ਰਾਹੀਂ ਹੇਠਾਂ ਆਇਆ। ਉਦੋਂ ਹੀ ਉਹ ਗਰਿੱਲ ਡੋਰ ਅਤੇ ਦੀਵਾਰ ਦੇ ਵਿਚਕਾਰ ਫਸ ਗਿਆ। ਘਟਨਾ 'ਚ ਉਸ ਨੂੰ ਸੱਟਾਂ ਲੱਗੀਆਂ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਸ ਨੇ ਸੀ.ਆਰ.ਪੀ.ਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਇਲਾਵਾ ਪੁਲਸ ਨੇ ਨਾਬਾਲਗ ਲੜਕੇ ਨੂੰ ਨੌਕਰੀ 'ਤੇ ਰੱਖਣ ਵਾਲੇ ਸਮਾਚਾਰ ਪੱਤਰ ਦੇ ਏਜੰਟ ਖਿਲਾਫ ਬਾਲ ਨਿਆਂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਰਾਇਲ ਸਟਾਰ ਕਲੱਬ ਵਲੋਂ ਲਗਾਏ ਖੂਨਦਾਨ ਕੈਂਪ 'ਚ 100 ਤੋਂ ਵੱਧ ਨੌਜਵਾਨਾਂ ਨੇ ਕੀਤਾ ਖੂਨਦਾਨ
NEXT STORY