Fact Check By factcrescendo
ਅਖਿਲੇਸ਼ ਯਾਦਵ ਅਤੇ ਪੀ.ਐੱਮ. ਨਰਿੰਦਰ ਮੋਦੀ ਦੀ ਮੁਲਾਕਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਅਖਿਲੇਸ਼ ਯਾਦਵ ਫੁੱਲਾਂ ਦਾ ਗੁਲਦਸਤਾ ਲੈ ਕੇ ਪੀ.ਐੱਮ. ਮੋਦੀ ਨੂੰ ਮਿਲਣ ਪਹੁੰਚੇ ਹਨ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਖਿਲੇਸ਼ ਯਾਦਵ ਲੋਕ ਸਭਾ ਚੋਣਾਂ 2024 'ਚ ਆਪਣੀ ਹਾਰ ਮੰਨ ਕੇ ਪੀ.ਐੱਮ. ਮੋਦੀ ਨੂੰ ਮਿਲਣ ਪਹੁੰਚ ਗਏ। ਸਾਨੂੰ ਇਹ ਵਾਇਰਲ ਵੀਡੀਓ ਫੇਸਬੁੱਕ ਰੀਲ ਦੇ ਤੌਰ 'ਤੇ ਪ੍ਰਾਪਤ ਹੋਈ, ਜਿਸ ਵਿਚ ਇਹ ਟੈਕਸਟ ਲਿਖਿਆ ਹੋਇਆ ਦੇਖ ਸਕਦੇ ਹੋ....
ਚੋਣਾਂ ਦਾ ਨਤੀਜਾ ਜਾਣਦੇ ਹੀ ਮੋਦੀ ਦਰਬਾਰ 'ਚ ਭੁੱਲ-ਚੁੱਕ ਮੰਨਣ ਪਹੁੰਚੇ ਅਖਿਲੇਸ਼।
ਫੇਸਬੁੱਕ ਪੋਸਟ । ਆਰਕਾਈਵ ਪੋਸਟ
ਖੋਜ ਤੋਂ ਪਤਾ ਲੱਗਦਾ ਹੈ ਕਿ...
ਅਸੀਂ ਜਾਂਚ ਦੀ ਸ਼ੁਰੂਆਤ 'ਚ ਵੀਡੀਓ ਤੋਂ ਤਸਵੀਰ ਲੈ ਕੇ ਗੂਗਲ ਰਿਵਰਸ ਇਮੇਜ ਸਰਚ ਕੀਤੀ। ਨਤੀਜੇ 'ਚ ਸਾਨੂੰ ਪੀ.ਐੱਮ. ਨਰਿੰਦਰ ਮੋਦੀ ਦੇ ਅਧਿਕਾਰਕ ਯੂਟਿਊਬ ਚੈਨਲ 'ਤੇ ਵਾਇਰਲ ਵੀਡੀਓ ਅਪਲੋਡ ਕੀਤੀ ਹੋਈ ਮਿਲੀ। 13 ਜੂਨ 2014 ਨੂੰ ਵੀਡੀਓ ਅਪਲੋਡ ਕਰਦੇ ਹੋਏ ਕੈਪਸ਼ਨ 'ਚ ਸ਼੍ਰੀ ਨਰਿੰਦਰ ਮੋਦੀ ਯੂ.ਪੀ. ਦੇ ਸੀ.ਐੱਮ. ਅਖਿਲੇਸ਼ ਯਾਦਵ ਨੂੰ ਮਿਲੇ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਅਸੀਂ ਇੰਨਾ ਸਮਝ ਗਏ ਵੀਡੀਓ ਹਾਲ ਹੀ ਦਾ ਬਿਲਕੁਲ ਵੀ ਨਹੀਂ ਹੈ।
ਆਰਕਾਈਵ
ਇਸ ਤੋਂ ਬਾਅਦ ਸਾਨੂੰ ਇੰਡੀਆ ਟੀ. ਵੀ. ਦੀ ਇਕ ਰਿਪੋਰਟ ਮਿਲੀ, ਜਿਸ ਨੂੰ 12 ਜੂਨ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਵਿਚ ਲਿਖੀ ਖ਼ਬਰ ਮੁਤਾਬਕ ਨਰਿੰਦਰ ਮੋਦੀ ਉਸ ਵੇਲੇ ਪੀ.ਐੱਮ. ਬਣੇ ਸਨ ਅਤੇ ਅਖਿਲੇਸ਼ ਯਾਦਵ ਉਨ੍ਹਾਂ ਨੂੰ ਮਿਲਣ ਅਤੇ ਵਧਾਈ ਦੇਣ ਪਹੁੰਚੇ ਸਨ। ਉਸ ਵੇਲੇ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਦੋਵਾਂ ਨੇ ਆਪਸੀ ਮੁਲਾਕਾਤ ਦੌਰਾਨ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਵੀ ਕੀਤੀ ਸੀ।
ਆਰਕਾਈਵ
ਫਿਰ ਸਾਨੂੰ ਪੀ.ਐੱਮ. ਆਫਿਸ ਦੀ ਅਧਿਕਾਰਕ ਵੈੱਬਸਾਈਟ ਤੋਂ ਦੋਵਾਂ ਨੇਤਾਵਾਂ ਦੀ ਮੁਲਾਕਾਤ ਦੀ ਤਸਵੀਰ ਮਿਲੀ। ਇਹ ਤਸਵੀਰ ਵਾਇਰਲ ਵੀਡੀਓ ਨਾਲ ਮਿਲਦੀ ਹੋਈ ਸੀ ਜਿਸ ਨੂੰ 12 ਜੂਨ, 2014 'ਚ ਪੋਸਟ ਕੀਤਾ ਗਿਆ ਹੈ। ਇਸ 'ਚ ਨਾਲ ਕੈਪਸ਼ਨ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਅਖਿਲੇਸ਼ ਯਾਦਵ ਨੇ 7, ਰੇਸਕੋਰਸ ਰੋਡ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ, ਲਿਖਿਆ ਸੀ।
ਆਰਕਾਈਵ
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੀ.ਐੱਮ. ਮੋਦੀ ਅਤੇ ਅਖਿਲੇਸ਼ ਦੀ ਮੁਲਾਕਾਤ ਦੀ ਵੀਡੀਓ ਨਾਲ ਗ਼ਲਤ ਦਾਅਵਾ ਕੀਤਾ ਗਿਆ ਹੈ।
ਸਿੱਟਾ
ਤੱਥਾਂ ਦੀ ਜਾਂਚ ਪਿੱਛੋਂ ਅਸੀਂ ਵਾਇਰਲ ਵੀਡੀਓ ਨੂੰ ਗ਼ਲਤ ਪਾਇਆ ਹੈ ਜਿਹੜੀ ਕਰੀਬ 10 ਸਾਲ ਪੁਰਾਣੀ ਹੈ। ਉਦੋਂ ਨਰਿੰਦਰ ਮੋਦੀ ਪੀ.ਐੱਮ. ਬਣੇ ਸਨ ਅਤੇ ਸੀ.ਐੱਮ. ਰਹਿੰਦੇ ਹੋਏ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ। ਵੀਡੀਓ ਦਾ ਹਾਲ ਹੀ ਚੱਲ ਰਹੀਆਂ ਲੋਕ ਸਭਾ ਚੋਣਾਂ ਨਾਲ ਕੋਈ ਮਤਲਬ ਨਹੀਂ ਹੈ, ਇਸ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ factcrescendo ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਕੀਤਾ ਰਾਸ਼ਟਰੀ ਸੋਗ ਦਾ ਐਲਾਨ
NEXT STORY