ਲੁਧਿਆਣਾ (ਵਿੱਕੀ) : ਲੁਧਿਆਣਾ ਕੇਂਦਰੀ ਜੇਲ 'ਚੋਂ ਦੋ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ ਸਟਾਫ ਦੇ ਚਾਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਸਰਕਾਰੀ ਬੁਲਾਰੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਲ ਮੰਤਰੀ ਵਲੋਂ ਜੇਲ ਸੁਪਰੀਡੇਂਟ ਸ਼ਮਸ਼ੇਰ ਸਿੰਘ ਬੋਪਾਰਾਏ, ਡਿਪਟੀ ਕਮਿਸ਼ਨਰ ਸੁਪਰੀਡੇਂਟ ਮਨਜੀਤ ਸਿੰਘ ਟਿਵਾਣਾ, ਸਹਾਇਕ ਸੁਪਰੀਡੇਂਟ ਪਰਵਿੰਦਰ ਸਿੰਘ ਤੇ ਹੈੱਡ ਵਾਰਡਰ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਚਾਰ ਅਧਿਕਾਰੀਆਂ ਖਿਲਾਫ ਇਹ ਕਾਰਵਾਈ ਆਪਣੀ ਡਿਊਟੀ 'ਚ ਲਾਪਰਵਾਹੀ ਕਰਨ ਦੇ ਦੋਸ਼ 'ਚ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਕੇਂਦਰੀ ਜੇਲ 'ਚੋਂ ਦੋ ਕੈਦੀ ਫਰਾਰ ਹੋਣ 'ਤੋਂ ਬਾਅਦ ਜੇਲ ਮੰਤਰੀ ਵਲੋਂ ਆਈ. ਜੀ. (ਜੇਲ) ਨੂੰ ਇਸ ਘਟਨਾ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਤੇ ਜਾਂਚ ਰਿਪੋਟ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਸੰਵੇਦਨਸ਼ੀਲ ਤੇ ਸੂਬੇ ਦੀ ਸੁਰੱਖਿਆ ਨਾਲ ਜੁੜੇ ਜੇਲਾਂ ਵਰਗੇ ਅਹਿਮ ਵਿਭਾਗ 'ਚ ਡਿਊਟੀ 'ਚ ਲਾਪਰਵਾਹੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਗੁਰੂ ਨਾਨਕ ਕਾਲਜ ਵਿਖੇ ਕਰਵਾਈ ਪਲੇਸਮੈਂਟ
NEXT STORY