ਕਾਠਗਡ਼੍ਹ (ਰਾਜੇਸ਼) - ਪੁਲਸ ਚੌਕੀ ਆਸਰੋਂ ਵੱਲੋਂ 780 ਬੋਤਲਾਂ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਆਸਰੋਂ ਦੇ ਇੰਚਾਰਜ ਏ. ਐੱਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਪਡ਼ ਬਾਈਪਾਸ ਨੂੰ ਜਾਂਦੇ ਨਵੇਂ ਪੁਲ ਨੇਡ਼ੇ ਪੈਟਰੋਲ ਪੰਪ ਕੋਲ ਨਾਕਾ ਲਾਇਆ ਗਿਆ ਸੀ। ਇਸ ਸਮੇਂ ਵਾਹਨਾਂ ਦੀ ਚੈਕਿੰਗ ਦੌਰਾਨ ਜਦੋਂ ਚੰਡੀਗਡ਼੍ਹ ਤੋਂ ਜਲੰਧਰ ਜਾ ਰਹੇ ਇਕ ਬਲੈਰੋ ਨੂੰ ਰੋਕਿਆ ਗਿਆ ਤਾਂ ਉਸ ’ਚੋਂ ਇਕ ਵਿਅਕਤੀ ਉਤਰ ਕੇ ਫਰਾਰ ਹੋ ਗਿਆ, ਜਦਕਿ ਦੂਜੇ ਵਿਅਕਤੀ ਨੁੂੰ ਕਾਬੂ ਕਰ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 65 ਪੇਟੀਆਂ (780 ਬੋਤਲਾਂ) ਨਾਜਾੲਿਜ਼ ਸ਼ਰਾਬ ਵੱਖ-ਵੱਖ ਮਾਰਕੇ ਦੀਆਂ ਬਰਾਮਦ ਹੋਈਆਂ। ਸ਼ਰਾਬ ਰੱਖਣ ਸਬੰਧੀ ਕੋਈ ਵੀ ਪਰਮਿਟ ਨਾ ਦਿਖਾਏ ਜਾਣ ਕਰ ਕੇ ਪੁਲਸ ਵੱਲੋਂ ਦੋਸ਼ੀ ਬਿਕਰਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅਾਬਾਦਪੁਰਾ ਜਲੰਧਰ ਨੂੰ ਵਾਹਨ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਦੂਜੇ ਫਰਾਰ ਦੋਸ਼ੀ ਦੀ ਭਾਲ ਜਾਰੀ ਹੈ।
ਸੱਪ ਵੀ ਤੁਹਾਨੂੰ ਜੇਲ 'ਚ ਪਹੁੰਚਾ ਸਕਦਾ ਹੈ
NEXT STORY