ਟਾਂਡਾ (ਵਰਿੰਦਰ ਪੰਡਿਤ)- ਬੇਟ ਇਲਾਕੇ ਦੇ ਪਿੰਡ ਸਲੇਮਪੁਰ ਵਿੱਚ ਇਕ ਵਿਆਹੁਤਾ ਦੀ ਰਹੱਸਮਈ ਹਾਲਤ ਵਿੱਚ ਮੌਤ ਹੋ ਗਈ| ਮ੍ਰਿਤਕ ਵਿਆਹੁਤਾ ਹਰਜੀਤ ਕੌਰ (27) ਦੇ ਮਾਪਿਆਂ ਨੇ ਉਸਦੇ ਪਤੀ 'ਤੇ ਉਸਦੇ ਕਤਲ ਦਾ ਦੋਸ਼ ਲਾਇਆ ਹੈ। ਫਿਲਹਾਲ ਟਾਂਡਾ ਪੁਲਸ ਨੇ ਮ੍ਰਿਤਕ ਔਰਤ ਦੇ ਪਿਤਾ ਜਸਵਿੰਦਰ ਸਿੰਘ ਪੁੱਤਰ ਸਰਦਾਰ ਸਿੰਘ ਨਿਵਾਸੀ ਕਾਹਨੂੰਵਾਨ ਦੇ ਬਿਆਨ ਦੇ ਅਧਾਰ 'ਤੇ ਉਸ ਦੇ ਪਤੀ ਲਖਵਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਸਲੇਮਪੁਰ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਧੀ ਹਰਜੀਤ ਕੌਰ ਦਾ ਵਿਆਹ ਸਲੇਮਪੁਰ ਵਿੱਚ ਸੁਖਵਿੰਦਰ ਸਿੰਘ ਨਾਲ ਕੀਤਾ ਸੀ ਪਰੰਤੂ 2016 ਵਿੱਚ ਉਸਦੀ ਮੌਤ ਹੋ ਗਈ ਅਤੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਹਰਜੀਤ ਦਾ ਵਿਆਹ ਸੁਖਵਿੰਦਰ ਦੇ ਛੋਟੇ ਭਰਾ ਲਖਵਿੰਦਰ ਸਿੰਘ ਨਾਲ ਕਰ ਦਿੱਤਾ ਗਿਆ। ਲਖਵਿੰਦਰ ਫਰਾਂਸ ਕੰਮ ਕਰਦਾ ਹੈ ਅਤੇ ਹਰਜੀਤ ਆਪਣੇ ਦੋ ਬੱਚਿਆਂ ਨਾਲ ਘਰ ਰਹਿੰਦੀ ਸੀ। ਲਖਵਿੰਦਰ ਕਲ 19 ਮਈ ਨੂੰ ਹੀ ਫਰਾਂਸ ਤੋਂ ਵਾਪਸ ਆਇਆ ਸੀ। ਉਸਨੇ ਦੱਸਿਆ ਕਿ 20 ਮਈ ਨੂੰ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਹੈ। ਜਦੋਂ ਉਨ੍ਹਾਂ ਸਲੇਮਪੁਰ ਆਕੇ ਹਰਜੀਤ ਕੌਰ ਦੀ ਲਾਸ਼ ਦੇਖੀ ਤਾਂ ਉਸਦੇ ਸਰੀਰ 'ਤੇ ਸੱਟਾਂ ਅਤੇ ਨੀਲ ਦੇ ਨਿਸ਼ਾਨ ਸਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਪਹਿਲਾਂ ਵੀ ਉਸਦੀ ਬੇਟੀ ਨੂੰ ਤੰਗ ਕਰਦਾ ਸੀ। ਉਸਨੇ ਦੋਸ਼ ਲਾਉਂਦੇ ਦੱਸਿਆ ਕਿ ਉਸਦੀ ਬੇਟੀ ਨੂੰ ਲਖਵਿੰਦਰ ਸਿੰਘ ਨੇ ਜਾ ਤਾਂ ਉਸਦੇ ਜਵਾਈ ਕੁੱਟਮਾਰ ਕਰਕੇ ਮਾਰ ਦਿੱਤਾ ਜਾ ਉਸਨੇ ਲਖਵਿੰਦਰ ਤੋਂ ਤੰਗ ਪ੍ਰੇਸ਼ਾਨ ਹੋਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ। ਪੁਲਸ ਨੇ ਮ੍ਰਿਤਕ ਵਿਆਹੁਤਾ ਦੇ ਪਿਤਾ ਦੇ ਬਿਆਨ ਦੇ ਅਧਾਰ 'ਤੇ ਉਸ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PNB ਨੇ 13,000 ਕਰੋੜ ਰੁਪਏ ਦੇ ਘੋਟਾਲੇ ਦਾ ਬਿਊਰਾ ਦੇਣ ਤੋਂ ਕੀਤਾ ਮਨਾ
NEXT STORY