ਵਿੰਡਸਰ— ਅਮਰੀਕੀ ਅਦਾਕਾਰਾ ਮੇਗਨ ਮਾਰਕਲ ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਪਰ ਉਸ ਨੇ ਆਪਣੇ ਵਿਆਹ ਦੇ ਵਚਨਾਂ 'ਚ ਆਪਣੇ ਪਤੀ ਦਾ 'ਕਹਿਣਾ ਮੰਨਣ' ਦਾ ਵਾਅਦਾ ਨਹੀਂ ਕੀਤਾ। ਪ੍ਰਿੰਸ ਹੈਰੀ (33) ਨੇ ਵਿੰਡਸਰ ਕੈਸਲ ਸਥਿਤ ਸੈਂਟ ਚੈਪਲ 'ਚ ਮੇਗਨ (36) ਨਾਲ ਵਿਆਹ ਕੀਤਾ। ਇਸ ਨਵੀਂ ਜੋੜੀ ਨੇ ਪਰੰਪਰਾ ਤੋਂ ਪਰੇ ਆਪਣੇ ਵਿਆਹ ਨੂੰ ਆਧੁਨਿਕ ਰੂਪ ਪ੍ਰਦਾਨ ਕੀਤਾ।

ਬੀ.ਸੀ.ਸੀ. ਮੁਤਾਬਕ ਮੇਗਨ ਨੇ ਆਪਣੇ ਵਿਆਹ ਦੇ ਵਚਨਾਂ 'ਚ ਆਪਣੇ ਪਤੀ ਦਾ 'ਕਹਿਣਾ ਮੰਨਣ' ਦਾ ਵਾਅਦਾ ਨਹੀਂ ਕੀਤਾ, ਉਥੇ ਹੀ ਪ੍ਰਿੰਸ ਹੈਰੀ ਨੇ ਵਿਆਹ ਦੀ ਅੰਗੂਠੀ ਪਹਿਨਣ ਦਾ ਫੈਸਲਾ ਕਰਕੇ ਸ਼ਾਹੀ ਪਰਿਵਾਰ ਦੀ ਪਰੰਪਰਾ ਨੂੰ ਤੋੜ ਦਿੱਤਾ। ਪਿਛਲੇ ਕਈ ਸ਼ਾਹੀ ਵਿਆਹ 'ਚ ਅਜਿਹਾ ਹੋਇਆ ਹੈ ਜਦੋਂ ਪਤਨੀਆਂ ਨੇ ਆਪਣੇ ਪਤੀ ਦਾ ਕਹਿਣਾ ਮੰਨਣ ਦਾ ਵਾਅਦਾ ਨਹੀਂ ਕੀਤਾ। ਸਾਲ 2011 'ਚ ਡਚੇਜ ਆਫ ਕੈਮਬ੍ਰਿਜ ਨੇ ਵੀ ਇਹ ਵਾਅਦਾ ਨਹੀਂ ਕੀਤਾ ਸੀ। 1981 'ਚ ਹੈਰੀ ਦੀ ਮਾਂ ਪ੍ਰਿੰਸੇਜ਼ ਆਫ ਵੇਲਸ ਡਾਇਨਾ ਨੇ ਵੀ ਇਹ ਵਾਅਦਾ ਨਹੀਂ ਕੀਤਾ ਸੀ ਜਦੋਂ ਉਨ੍ਹਾਂ ਦਾ ਪ੍ਰਿੰਸ ਆਫ ਵੇਲਸ ਨਾਲ ਵਿਆਹ ਹੋਇਆ ਸੀ। ਸਭ ਤੋਂ ਪਹਿਲਾਂ ਡਾਇਨਾ ਨੇ ਸ਼ਾਹੀ ਪਰਿਵਾਰ ਦੀ ਪਰੰਪਰਾ ਨੂੰ ਤੋੜਿਆ ਸੀ ਤੇ ਜਦੋਂ ਉਨ੍ਹਾਂ ਨੇ ਵਿਆਹ ਦੇ ਸਮੇਂ ਆਪਣੇ ਪਤੀ ਪ੍ਰਿੰਸ ਚਾਰਲਸ ਦਾ 'ਕਹਿਣਾ ਮੰਨਣ' ਦਾ ਵਾਅਦਾ ਨਹੀਂ ਕੀਤਾ ਸੀ।

ਯੋਰਕਸ਼ਾਇਰ ਈਵਨਿੰਗ ਪੋਸਟ ਨੇ ਖਬਰ ਦਿੱਤੀ ਕਿ ਪਾਰੰਪਰਿਕ ਵਚਨਾਂ ਦਾ ਇਸਤੇਮਾਲ ਕਰਨ ਦੀ ਥਾਂ ਸ਼ਾਹੀ ਜੋੜੇ ਨੇ ਮੈਰਿਜ ਸਰਵਿਸ ਕਾਮਨ ਵਿਰਸ਼ਪ (2000) ਦੀ ਵਰਤੋਂ ਕੀਤੀ। ਉਨ੍ਹਾਂ ਇਕ-ਦੂਜੇ ਨਾਲ ਵਾਅਦਾ ਕੀਤਾ, ''ਚੰਗੇ ਸਮੇਂ 'ਚ, ਮਾੜੇ ਸਮੇਂ 'ਚ, ਅਮੀਰੀ 'ਚ, ਗਰੀਬੀ 'ਚ, ਸੁੱਖ 'ਚ, ਦੁੱਖ 'ਚ, ਪਿਆਰ 'ਚ, ਜ਼ਿੰਦਗੀ ਦੀ ਆਖਰੀ ਸ਼ਾਹ ਤਕ ਅਸੀਂ ਇਕ ਦੂਜੇ ਦਾ ਹਿੱਸਾ ਰਹਾਂਗੇ।'' ਮੈਰਿਜ ਸਰਵਿਸ 'ਚ ''ਤੁੰ'' ਦੀ ਥਾਂ ''ਤੁਸੀਂ'' ਸ਼ਬਦ ਵਾਲੀ ਸਮਕਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ।
ਟਰੱਕ-ਮੋਟਰਸਾਈਕਲ ਦੀ ਟੱਕਰ 'ਚ 1 ਦੀ ਮੌਤ, 1 ਜ਼ਖਮੀ
NEXT STORY