ਘਨੌਲੀ, (ਸ਼ਰਮਾ)- ਪਿੰਡ ਨੂੰਹੋ ਦੀ ਨਿਊ ਦਸਮੇਸ਼ ਘਨੌਲੀ ’ਚ ਉਦੋਂ ਹਾਹਾਕਾਰ ਮਚ ਗਈ, ਜਦੋਂ ਗਲੀ ’ਚ ਲੱਗੇ ਮੀਟਰਾਂ ਦੇ ਬਕਸੇ ’ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ।
ਮੁਹੱਲਾ ਵਾਸੀਆਂ ਨੇ ਮੁਸਤੈਦੀ ਨਾਲ ਅੱਗ ’ਤੇ ਕਾਬੂ ਪਾ ਲਿਆ ਪਰ ਬਕਸੇ ’ਚ ਲੱਗੇ ਮੀਟਰ ਸਡ਼ ਕੇ ਸੁਆਹ ਹੋ ਗਏ ਤੇ ਮੁਹੱਲਾ ਵਾਸੀਆਂ ਨੂੰ ਸਾਰੀ ਰਾਤ ਬਿਨਾਂ ਬਿਜਲੀ ਤੋਂ ਲੰਘਾਉਣੀ ਪਈ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਬਕਸਾ ਕਈ ਦਿਨਾਂ ਤੋਂ ਟੇਡਾ ਸੀ, ਜਿਸਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਹੋਈ ਸੀ ਪਰ ਵਿਭਾਗ ਵੱਲੋਂ ਸਮੇਂ ’ਤੇ ਧਿਆਨ ਨਾ ਦੇਣ ਕਾਰਨ ਉਕਤ ਹਾਦਸਾ ਵਾਪਰ ਗਿਆ।
ਹਾਦਸੇ 'ਚ ਜ਼ਖ਼ਮੀ ਔਰਤ ਨੇ ਦਮ ਤੋੜਿਆ
NEXT STORY