ਕੀਵ — ਰੂਸੀ ਪ੍ਰਸ਼ਾਸਨ ਵਿਰੋਧੀ ਪੱਤਰਕਾਰ ਅਰਕਾਦੀ ਬਾਬਚੇਂਕੋ ਨੇ ਆਪਣੀ ਮੌਤ ਦੀ ਸਾਜਿਸ਼ ਰੱਚਣ 'ਚ ਯੂਕ੍ਰੇਨੀ ਸੁਰੱਖਿਆ ਸੇਵਾਵਾਂ 'ਚ ਸਹਿਯੋਗ ਕਰਨ ਨੂੰ ਲੈ ਕੇ ਹੋਈ ਨਿੰਦਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਦਾ ਟੀਚਾ ਜਿਊਂਦੇ ਰਹਿਣਾ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨਨ ਕਰਨਾ ਸੀ।
ਰੂਸੀ ਪੱਤਰਕਾਰ ਨੇ ਕੀਵ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਮੇਰਾ ਟੀਚਾ ਜਿਊਂਦੇ ਰਹਿਣਾ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨਨ ਕਰਨਾ ਸੀ। ਮੈਂ ਸਭ ਤੋਂ ਪਹਿਲਾਂ ਇਸ ਦੇ ਬਾਰੇ 'ਚ ਸੋਚ ਰਿਹਾ ਸੀ, ਪੱਤਰਕਾਰ ਮਾਨਕ ਆਖਰੀ ਚੀਜ਼ ਹੈ ਜਿਨ੍ਹਾਂ ਦੇ ਬਾਰੇ 'ਚ ਮੈਂ ਹੁਣ ਸੋਚ ਰਿਹਾ ਹਾਂ।' ਯੂਕ੍ਰੇਨੀ ਅਧਿਕਾਰੀਆਂ ਨੇ ਕਿਹਾ ਕਿ ਪੱਤਰਕਾਰ ਦੀ ਮੌਤ ਦੀ ਸਾਜਿਸ਼ ਰੱਚ ਉਸ ਦੀ ਹੱਤਿਆ ਦੀ ਅਸਲੀ ਯੋਜਨਾ ਨੂੰ ਨਾਕਾਮ ਕਰਨ ਲਈ ਰਚਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਦੀ ਹੱਤਿਆ ਕਰਾਉਣ ਲਈ ਰੂਸੀ ਖੁਫੀਆ ਏਜੰਸੀਆਂ ਤੋਂ 40,000 ਡਾਲਰ ਹਾਸਲ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਸੀ। ਬਾਬਚੇਂਕੋ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਤੋਂ ਨਫਰਤ ਹੈ ਉਸ ਨੇ ਕਿਹਾ, 'ਇਹ ਵਿਅਕਤੀ (ਪੁਤਿਨ) ਕਈ ਜੰਗਾਂ ਲਈ ਜ਼ਿੰਮੇਵਾਰ ਹਨ, ਹਜ਼ਾਰਾਂ ਮੌਤ ਲਈ ਜ਼ਿੰਮੇਵਾਰ ਹਨ। ਮੈਂ ਆਪਣੀ ਜਾਨ ਬਚਾਉਣ ਵਾਲੇ ਲੋਕਾਂ ਨੂੰ ਦਫਨਾਇਆ, ਸਹਿ ਕਰਮੀਆਂ ਨੂੰ ਦਫਨਾਇਆ, ਮੈਂ ਦੋਸਤਾਂ ਨੂੰ ਦਫਨਾਇਆ, ਮੈਂ ਲੋਕਾਂ ਨੂੰ ਦਫਨਾ-ਦਫਨਾਅ ਕੇ ਥੱਕ ਚੁਕਿਆ ਹਾਂ।'
ਪਾਕਿ 'ਚ 70 ਸਾਲਾਂ ਦੌਰਾਨ ਦੂਜੀ ਵਾਰ ਚੁਣੀ ਸਰਕਾਰ ਨੇ ਪੂਰਾ ਕੀਤਾ ਕਾਰਜਕਾਲ
NEXT STORY