ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਇਸ ਮਹੀਨੇ ਦੇ ਅੰਤ ਤੱਕ 29 ਮਈ ਨੂੰ ਰੂਸ 'ਚ ਇਕ ਈਵੈਂਟ ਦਾ ਆਯੋਜਨ ਕਰ ਰਹੀਂ ਹੈ। ਕੰਪਨੀ ਵੱਲੋਂ ਭੇਜੇ ਜਾ ਰਹੇ ਇਨਵਾਈਟ 'ਚ ਸਮਾਰਟਫੋਨਜ਼ ਦੀ ਲਾਂਚਿੰਗ ਬਾਰੇ ਜ਼ਿਕਰ ਕੀਤਾ ਗਿਆ ਹੈ ਪਰ ਕਿਸੇ ਸਮਾਰਟਫੋਨ ਦੇ ਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਿਹੜਾ ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਦਿਨ ਨਿਸ਼ਚਿਤ ਤੌਰ 'ਤੇ ਨੋਕੀਆ 2 , ਨੋਕੀਆ 3 ਅਤੇ ਨੋਕੀਆ 5 ਸਮਾਰਟਫੋਨਜ਼ ਨਵੀ 'ਸ਼ੇਪ' ਜਾਂ ਰੀਫ੍ਰੈਸ਼ਡ ਮਾਡਲ ਦੇ ਰੂਪ 'ਚ ਪੇਸ਼ ਕੀਤੇ ਜਾ ਸਕਦੇ ਹਨ।

ਇਨਵਾਈਟ 'ਚ ਤਸਵੀਰਾਂ ਲੈਂਡਸਕੇਪ ਹਨ, ਜਿਸ ਤੋਂ ਕੈਮਰਾ ਕੁਆਲਿਟੀ ਦਾ ਇਸ਼ਾਰਾ ਮਿਲਦਾ ਹੈ। ਇਸ ਦੇ ਨਾਲ ਟੀਜ਼ਰ ਇਨਵਾਈਟ ਦੇ ਮੁਤਾਬਕ ਨੋਕੀਆ ਪਾਵਰ ਯੂਜ਼ਰ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ, ਜਿਸ 'ਚ ਲਿਖਿਆ ਹੈ ਕਿ ''ਦੋਸਤੋ, ਅਸੀਂ ਨੋਕੀਆ ਫੋਨ ਦੇ ਗਲੋਬਲੀ ਪ੍ਰੀਮੀਅਰ 'ਚ ਤੁਹਾਨੂੰ ਇਨਵਾਈਟ ਕਰ ਰਹੇ ਹਾਂ। '' ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਨਵੇਂ ਸਮਾਰਟਫੋਨ ਇਸੇ ਈਵੈਂਟ 'ਚ ਪੇਸ਼ ਕੀਤੇ ਜਾਣਗੇ। ਇਨਵਾਈਟ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਕ ਤੋਂ ਜਿਆਦਾ ਸਮਾਰਟਫੋਨਜ਼ ਨੂੰ ਈਵੈਂਟ 'ਚ ਸ਼ੋਕੇਸ਼ ਕਰਨ ਜਾ ਰਹੀਂ ਹੈ।
ਐੱਮ. ਡਬਲਿਊ. ਸੀ 2018 (MWC 2018) 'ਚ ਐੱਚ. ਐੱਮ. ਡੀ. (HMD) ਨੇ ਪੁਸ਼ਟੀ ਕੀਤੀ ਸੀ ਕਿ ਉਹ ਨੋਕੀਆ 2, ਨੋਕੀਆ 3 ਅਤੇ ਨੋਕੀਆ 5 ਸਮਾਰਟਫੋਨਜ਼ ਨੂੰ ਰੀਫ੍ਰੈਸ਼ਡ ਕਰ ਕੇ ਪੇਸ਼ ਕਰੇਗੀ। ਲੀਕ ਮੁਤਾਬਕ ਹੁਣ ਇਹ ਚਰਚਾ ਤੇਜ਼ ਹੋ ਗਈ ਹੈ। 29 ਮਈ ਦੇ ਈਵੈਂਟ 'ਚ ਨੋਕੀਆ 2 , ਨੋਕੀਆ 3 ਅਤੇ ਨੋਕੀਆ 5 ਦੇ ਨਾਂ ਵੇਰੀਐਂਟਸ ਪੇਸ਼ ਹੋਣਗੇ। ਹਾਲ ਹੀ ਨੋਕੀਆ 3.1 ਟੈਸਟਿੰਗ ਲਈ ਦੇਖਿਆ ਗਿਆ ਸੀ, ਜਿਸ ਤੋਂ ਜਲਦ ਲਾਂਚ ਹੋਣ ਦੀ ਖਬਰ ਸਾਹਮਣੇ ਆ ਚੁੱਕੀ ਹੈ।
ਰਾਹੁਲ ਗਾਂਧੀ ਪੁੱਜੇ ਰਾਏਪੁਰ, ਇਸ ਵੱਡੇ ਆਦਿਵਾਸੀ ਨੇਤਾ ਦੀ ਕਾਂਗਰਸ 'ਚ ਹੋ ਸਕਦੀ ਹੈ ਵਾਪਸੀ
NEXT STORY