ਅੰਮ੍ਰਿਤਸਰ, 29 ਮਈ (ਵਾਲੀਆ)— ਪੈਟਰੋਲ ਤੇ ਡੀਜ਼ਲ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਦੇ ਵਿਰੁੱਧ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸੂਬੇ ਭਰ ਦੇ ਜ਼ਿਲਾ ਹੈੱਡਕੁਆਰਟਰਾਂ 'ਤੇ 31 ਮਈ ਨੂੰ ਦਿੱਤੇ ਜਾਣ ਵਾਲੇ ਧਰਨਿਆਂ ਤਹਿਤ ਕਾਂਗਰਸੀ ਵਰਕਰਾਂ ਵੱਲੋਂ ਕਚਿਹਰੀ ਚੌਂਕ ਅੰਮ੍ਰਿਤਸਰ ਵਿਖੇ ਸਵੇਰੇ 10 ਵਜੇ ਧਰਨਾ ਦਿੱਤਾ ਜਾਵੇਗਾ। ਜ਼ਿਲਾ ਕਾਂਗਰਸ ਭਵਨ ਦਿਹਾਤੀ ਅੰਮ੍ਰਿਤਸਰ ਵਿਖੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਜ਼ਿਲਾ ਕਾਂਗਰਸ ਦਿਹਾਤੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਜ਼ਿਲਾ ਪੱਧਰੀ ਧਰਨੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਜ਼ਿਲਾ ਅੰਮ੍ਰਿਤਸਰ ਦੇ ਸਮੂਹ ਮੰਤਰੀ, ਵਿਧਾਇਕਾਂ, ਸੀਨੀਅਰ ਆਗੂਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸ਼ਮੂਲੀਅਤ ਕਰਕੇ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੈਮਰੋਡੰਮ ਦਿੱਤਾ ਜਾਵੇਗਾ। ਸੱਚਰ ਨੇ ਕਿਹਾ ਕਿ ਜਦੋਂ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਵੇਲੇ ਸਿਰਫ ਕੁੱਝ ਰੁਪਏ ਦਾ ਤੇਲ ਕੀਮਤਾਂ 'ਚ ਵਾਧਾ ਹੋਣ 'ਤੇ ਉਸ ਸਮੇਂ ਬੀ. ਜੇ. ਪੀ. ਪਾਰਟੀ ਜਿਸ ਦੀ ਅੱਜ ਕੇਂਦਰ 'ਚ ਆਪਣੀ ਸਰਕਾਰ ਹੈ, ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ।
ਉਨ੍ਹਾਂ ਕਿਹਾ ਅੱਜ ਬੀ. ਜੇ. ਪੀ. ਦੀ ਸਰਕਾਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨਾਲੋਂ ਕਈ ਗੁਣਾਂ ਵੱਧ ਤੇਲ ਦੀਆ ਕੀਮਤਾਂ 'ਚ ਵਾਧਾ ਹੋਇਆ ਹੈ ਪਰ ਸ਼ਰਮ ਵਾਲੀ ਗੱਲ ਹੈ ਕਿ ਬੀ. ਜੇ. ਪੀ. ਸਮੇਤ ਇਸ ਦੀਆਂ ਭਾਈਵਾਲ ਪਾਰਟੀਆਂ ਨੇ ਤੇਲ ਕੀਮਤਾਂ ਦੇ ਵਿਰੁੱਧ ਮੂੰਹ ਬੰਦ ਕੀਤਾ ਹੋਇਆ ਹੈ ਜਦਕਿ ਦੇਸ਼ ਦੇ ਲੋਕ ਹਾਲ ਦੁਹਾਈ ਦੇ ਰਹੇ ਹਨ, ਤੇਲ ਦੀਆਂ ਕੀਮਤਾਂ 'ਚ ਬੇਹਿਸਾਬਾ ਵਾਧਾ ਹੋਣ ਕਰਕੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਨਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਅਮਨਦੀਪ ਸਿੰਘ ਝੰਡੇਰ, ਸੁੱਖ ਕੰਦੋਵਾਲੀ, ਸੁੱਖ ਗਿੱਲ, ਪ੍ਰਸ਼ੋਤਮ ਸਿੰਘ ਬਾਠ, ਸਾਬਕਾ ਸਰਪੰਚ ਬਲਜੀਤ ਸਿੰਘ ਭੋਏ, ਸਾਬਕਾ ਸਰਪੰਚ ਸਵਿੰਦਰ ਸਿੰਘ ਸਿੰਦੂ, ਇੰਦਰਜੀਤ ਸਿੰਘ ਰਾਏਪੁਰ, ਅਮਰਜੀਤ ਸਿੰਘ ਨੇਪਾਲ, ਰਾਜਬੀਰ ਸਿੰਘ ਮੱਦੂਛਾਗਾਂ, ਸੁਖਪਾਲ ਸਿੰਘ ਗਿੱਲ ਹਦਾਇਤਪੁਰ, ਰਾਜੂ ਖੱਬੇਰਾਜਪੂਤਾਂ, ਰਵਿੰਦਰਪਾਲ ਸਿੰਘ ਹਦਾਇਤਪੁਰ, ਸੋਨੀ ਕੱਥੂਨੰਗਲ, ਜਤਿੰਦਰਪਾਲ ਸਿੰਘ ਬੰਟੀ ਮੰਦਰਾਵਾਲਾ, ਬਲਵਿੰਦਰ ਸਿੰਘ, ਬਲਦੇਵ ਸਿੰਘ ਕੋਚ, ਬਲਜੀਤ ਸਿੰਘ, ਸਰਬਜੀਤ ਸਿੰਘ, ਸਵਿੰਦਰ ਸਿੰਘ, ਮੁਖਤਿਆਰ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਜਗਦੇਵ ਸਿੰਘ ਬੱਗਾ, ਗੁਰਬੀਰ ਸਿੰਘ, ਗੁਰਮੀਤ ਸਿੰਘ ਭੀਲੋਵਾਲ, ਗੁਰਲਾਲ ਸਿੰਘ ਗਿੱਲ, ਗੁਰਬਿੰਦਰ ਸਿੰਘ, ਗੁਰਪ੍ਰੀਤ ਸਿੰਘ ਸਭਰਾਂ, ਅਜੀਤਪਾਲ ਸਿੰਘ ਸਮਰਾ ਆਦਿ ਹਾਜ਼ਰ ਸਨ।
ਹੱਥ-ਪੈਰ ਨਾ ਹੋਣ ਦੇ ਬਾਵਜੂਦ ਵੀ ਸ਼ਿਵਮ ਸੋਲੰਕੀ ਨੇ ਗੁਜਰਾਤ ਬੋਰਡ 'ਚੋਂ ਹਾਸਲ ਕੀਤੇ 89 ਫੀਸਦੀ ਅੰਕ
NEXT STORY