ਮਾਹਿਲਪੁਰ, (ਮੁੱਗੋਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਜੋਂ ਦੋਆਬਾ ਦੀ ਇਮਾਰਤ ਵਿਚ ਚੱਲ ਰਹੇ ਬਾਬਾ ਔਗੜ ਕੰਨਿਆ ਮਹਾਵਿਦਿਆਲਿਆ ਵਿਖੇ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ. ਸਰੀਨ, ਸਰਪੰਚ ਕੁਲਵਿੰਦਰ ਕੌਰ ਅਤੇ ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਚੋਰ ਕਾਲਜ 'ਚੋ 3 ਸੀ. ਪੀ. ਯੂ., 1 ਮੋਨੀਟਰ ਅਤੇ 3 ਚਾਰਜਿੰਗ ਬੈਟਰੀਆਂ ਲੈ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 26 ਮਾਰਚ ਨੂੰ ਵੀ ਕਾਲਜ ਵਿਚ ਚੋਰੀ ਹੋਈ ਸੀ।
ਮੋਦੀ ਸਰਕਾਰ ਖਿਲਾਫ਼ ਕੀਤਾ ਪਿੱਟ-ਸਿਆਪਾ
NEXT STORY