ਅੰਮ੍ਰਿਤਸਰ, (ਜਸ਼ਨ)- ਇਕ ਹੀ ਸੰਸਥਾ ਅਧੀਨ ਐੱਸ. ਜੀ. ਆਰ. ਡੀ. ਦੇ ਨਾਮ ਹੇਠ ਚਾਰ ਵੱਖ-ਵੱਖ ਥਾਵਾਂ 'ਤੇ ਹਸਪਤਾਲ ਚੱਲ ਰਹੇ ਹਨ ਪਰ ਵੱਲ੍ਹਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਮਰੀਜ਼ਾਂ ਨੂੰ ਮਜ਼ਬੂਰ ਕੀਤਾ ਜਾਂਦਾ ਹੈ ਕਿ ਉਹ ਹਸਪਤਾਲ ਵਿਚ ਹੀ ਬਣੇ ਇਕ ਸਟੋਰ ਤੋਂ ਦਵਾਈਆਂ ਖਰੀਦਣ, ਬਾਹਰ ਤੋਂ ਨਹੀਂ। ਜਦੋਂ ਕਿ ਬਾਕੀ ਦੇ ਚੱਲ ਰਹੇ ਹਸਪਤਾਲਾਂ 'ਚ ਮੈਨੇਜਮੈਂਟ ਨੇ ਅਜਿਹਾ ਕੋਈ ਨਾਦਰਸ਼ਾਹੀ ਫਰਮਾਨ ਜਾਰੀ ਨਹੀਂ ਕੀਤਾ ਹੈ। ਇਸ ਤੋਂ ਇਕ ਤਾਂ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਨਾਲ ਵੀ ਜੂਝਣਾ ਪੈ ਰਿਹਾ ਹੈ।
ਵਰਣਨਯੋਗ ਹੈ ਕਿ ਮੌਜੂਦਾ ਸਰਕਾਰ ਨੇ ਵੀ ਆਪਣੇ ਹੁਕਮਾਂ ਵਿਚ ਕਹਿ ਰੱਖਿਆ ਹੈ ਕਿ ਡਾਕਟਰ, ਮਰੀਜ਼ਾਂ ਨੂੰ ਇੱਕ ਹੀ ਸਥਾਨ ਤੋਂ ਦਵਾਈਆਂ ਨੂੰ ਖਰੀਦਣ ਲਈ ਮਜ਼ਬੂਰ ਨਾ ਕਰਨ। ਅਜਿਹਾ ਕਰਨ 'ਤੇ ਸਰਕਾਰ ਨੇ ਡਾਕਟਰਾਂ ਵਿਰੁੱਧ ਕਾਰਵਾਈ ਤੱਕ ਦੀ ਵਿਵਸਤਾ ਕਰ ਰੱਖੀ ਹੈ ਪਰ ਸ਼ਾਇਦ ਵੱਲ੍ਹਾ ਸਥਿਤ ਐੱਸ. ਜੀ. ਆਰ. ਡੀ. ਵਿਚ ਇਹ ਫਰਮਾਨ ਕੋਈ ਮਾਇਨੇ ਨਹੀਂ ਰੱਖਦਾ, ਜਾਂ ਫਿਰ ਗੱਲ ਕੁੱਝ ਹੋਰ ਹੈ?
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁੱਝ ਸਮੇਂ ਪਹਿਲਾਂ ਇਸ ਹਸਪਤਾਲ ਵਿਚ ਅਜਿਹਾ ਕੋਈ ਫਰਮਾਨ ਜਾਰੀ ਨਹੀਂ ਹੋਇਆ ਸੀ, ਜਿਸ ਅਧੀਨ ਇੱਥੇ ਆਉਣ ਵਾਲੇ ਮਰੀਜ਼ ਕਿਸੇ ਵੀ ਜਗ੍ਹਾ ਤੋਂ ਦਵਾਈਆਂ ਖਰੀਦ ਸਕਦੇ ਸਨ। ਇਸ ਤੋਂ ਉਨ੍ਹਾਂ ਨੂੰ ਦਵਾਈਆਂ ਵੀ ਐੱਮ. ਆਰ. ਪੀ. ਤੋਂ ਸਸਤੇ ਰੇਟਾਂ 'ਤੇ ਮੁਹੱਈਆ ਹੋ ਜਾਂਦੀਆਂ ਸਨ, ਪਰ ਜਦੋਂ ਤੋਂ ਇਹ ਨਵਾਂ ਆਦੇਸ਼ ਹਸਪਤਾਲ ਮੈਨੇਜਮੈਂਟ ਨੇ ਜਾਰੀ ਕੀਤਾ ਹੈ, ਉਦੋਂ ਤੋਂ ਹੀ ਮਰੀਜ਼ਾਂ ਦਾ ਸ਼ੋਸ਼ਣ ਹੋ ਰਿਹਾ ਹੈ। ਉਥੇ ਹੀ ਬਾਹਰੀ ਮੈਡੀਕਲ ਸਟੋਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਉਕਤ ਸੰਸਥਾ ਨੇ ਸਰਕਾਰ ਦੇ ਇਸ ਆਦੇਸ਼ ਵਿਰੁੱਧ ਕਈ ਨਵਾਂ ਨਿਯਮ ਬਣਾਇਆ ਹੈ ਤਾਂ ਫਿਰ ਇਸ ਜਗ੍ਹਾ 'ਤੇ ਹੀ ਇਹ ਕਿਉਂ ਲਾਗੂ ਕੀਤਾ ਹੈ, ਜਦੋਂ ਕਿ ਇਸ ਸੰਸਥਾ ਅਧੀਨ ਚੱਲ ਰਹੇ ਚਾਟੀਵਿੰਡ ਗੇਟ, ਬੀੜ ਬਾਬਾ ਬੁੱਢਾ ਸਾਹਿਬ ਆਦਿ ਹਸਪਤਾਲਾਂ ਅਤੇ ਸੰਸਥਾ ਅਧੀਨ ਚੱਲ ਰਹੀਆਂ ਡਿਸਪੈਂਸਰੀਆਂ ਵਿਚ ਵੀ ਇਹ ਨਿਯਮ ਲਾਗੂ ਕਿਉਂ ਨਹੀਂ ਕੀਤਾ ਗਿਆ ਹੈ? ਇਸ ਸਬੰਧ ਵਿਚ ਮੈਡੀਕਲ ਸਟੋਰ ਵਾਲੇ ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ ਆਦਿ ਨੇ ਸਿੱਧੇ ਤੌਰ 'ਤੇ ਦੋਸ਼ ਲਗਾਉਂਦੇ ਕਿਹਾ ਕਿ ਹਸਪਤਾਲ ਦੇ ਅੰਦਰ ਜੋ ਦਵਾਈਆਂ ਮਰੀਜ਼ਾਂ ਨੂੰ ਖਰੀਦਣ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦਵਾਈਆਂ ਦੀ ਗੁਣਵਤਾ ਸਹੀ ਨਹੀਂ ਹੈ।
ਅਜਿਹਾ ਕੁੱਝ ਵੀ ਨਹੀਂ ਹੈ ਅਤੇ ਨਾ ਹੀ ਮਰੀਜਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਲਟਾ ਮਰੀਜ਼ਾਂ ਦੀ ਬਿਹਤਰੀ ਲਈ ਹਸਪਤਾਲ ਨੇ 40 ਪ੍ਰਸਿੱਧ ਮਲਟੀਨੈਸ਼ਨਲ ਕੰਪਨੀਆਂ ਤੋਂ ਦਵਾਈਆਂ ਦਾ ਕਰਾਰ ਕੀਤਾ ਹੈ ਤਾਂ ਕਿ ਮਰੀਜ਼ਾਂ ਨੂੰ ਸਸਤੇ ਰੇਟ 'ਤੇ ਦਵਾਈ ਮਿਲ ਸਕੇ। ਬਾਹਰੀ ਦੁਕਾਨਾਂ ਵਾਲੇ ਇਕ ਤਾਂ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਦਿੰਦੇ ਸਨ ਅਤੇ ਨਾਲ ਹੀ ਸਰਕਾਰ ਨੂੰ ਚੂਨਾ ਲਗਾਉਂਦੇ ਹੋਏ ਬਿਨਾਂ ਬਿੱਲ ਅਤੇ ਜੀ. ਐੱਸ. ਟੀ. ਦੇ ਹੀ ਦਵਾਈਆਂ ਦਿੰਦੇ ਸਨ ਪਰ ਹਸਪਤਾਲ ਵਿਚ ਅਜਿਹਾ ਕੁੱਝ ਨਹੀਂ ਹੈ। ਹਸਪਤਾਲ ਵਿਚ ਮਰੀਜ਼ਾਂ ਨੂੰ 'ਨੋ ਪ੍ਰੋਫਿਟ ਨੋ ਲੋਸ' ਦੇ ਆਧਾਰ 'ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
—ਡਾ. ਪੰਕਜ ਗੁਪਤਾ ਹਸਪਤਾਲ ਦੇ ਪ੍ਰੋਫੈਸਰ
ਨਾੜ ਦੀ ਅੱਗ ਨਾਲ ਭਾਰਤ-ਪਾਕਿ ਬਾਰਡਰ ਵੀ ਪ੍ਰਦੂਸ਼ਿਤ
NEXT STORY