ਮੰਡੀ ਘੁਬਾਇਆ (ਕੁਲਵੰਤ) - ਸੀ. ਪੀ. ਆਈ. ਬਲਾਕ ਜਲਾਲਾਬਾਦ ਵੱਲੋਂ ਨਜ਼ਦੀਕੀ ਪਿੰਡ ਸੁਖੇਰਾ ਬੋਦਲਾ ਦੇ ਬੱਸ ਅੱਡੇ ਤੇ ਪੈਟਰੋਲ, ਡੀਜ਼ਲ ਦੇ ਦਿਨੋ-ਦਿਨ ਵੱਧ ਰਹੇ ਰੇਟ ਨੂੰ ਲੈ ਕੇ ਕਾਮਰੇਡ ਸੁਰਿੰਦਰ ਢੰਡੀਆਂ ਸਭਾ ਦੇ ਜ਼ਿਲਾ ਪ੍ਰਧਾਨ ਤੇ ਬਲਾਕ ਸਕੱਤਰ ਤੇ ਬਲਾਕ ਪ੍ਰਧਾਨ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂਵਾਲਾ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਸੀ. ਪੀ. ਆਈ. ਵੱਲੋਂ ਪੈਟ੍ਰੋਲ, ਡੀਜ਼ਲ ਤੇ ਵੱਧਦੀ ਮਹਿੰਗਾਈ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅੱਛੇ ਦਿਨ ਲਿਆਉਣ ਤੇ ਲੋਕਾਂ ਦੇ ਖਾਤਿਆਂ 'ਚ 15-15 ਲੱਖ ਰੁਪਏ ਪਾਉਣ ਦੇ ਵਾਅਦੇ ਕੀਤੇ ਸਨ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸ ਵੱਧਦੀ ਮਹਿੰਗਾਈ ਨੇ ਗਰੀਬ ਲੋਕਾਂ ਦਾ ਕੰਚੂਬਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ.ਪੀ.ਆਈ. ਵੱਲੋ ਪਿੰਡਾਂ 'ਚ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਰਾਜ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਦਿਆਂ ਪੁਤਲੇ ਫੂਕ ਰਹੀ ਹੈ। ਇਸ ਮੌਕੇ ਸੋਨਾ ਸਿੰਘ ਲਮੋਚੜ ਕਲਾਂ, ਜਗਦੇਵ ਹੀਰੇਵਾਲਾ ਬਲਾਕ ਕਮੇਟੀ ਮੈਂਬਰ ਸੀ. ਪੀ. ਆਈ., ਰਮੇਸ਼ ਸੁਖੇਰਾ, ਚੰਨ ਧਰਮੂਵਾਲਾ, ਡਾ. ਸਰਬਜੀਤ ਧਰਮੂਵਾਲਾ ਆਦਿ ਹਾਜ਼ਰ ਸਨ।
ਜਾਣੋ ਦੁੱਧ ਪੀਣ ਦਾ ਕਿਹੜਾ ਸਮਾਂ ਠੀਕ ਹੈ ਸਵੇਰੇ ਜਾ ਸ਼ਾਮ
NEXT STORY