ਧੂਰੀ, (ਸੰਜੀਵ ਜੈਨ)—ਰੇਲਵੇ ਸਟੇਸ਼ਨ 'ਤੇ ਇਕ ਰੇਲਗੱਡੀ 'ਚ ਲਾਵਾਰਸ ਪਏ ਸੂਟਕੇਸ 'ਚੋਂ ਮਿਲੀਆਂ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਦਾ ਮੰਗਲਵਾਰ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਗਿਆ। ਇਹ ਪੋਸਟਮਾਰਟਮ ਸਿਵਲ ਹਸਪਤਾਲ ਦੇ ਡਾ. ਪ੍ਰਭਸਿਮਰਨ ਸਿੰਘ, ਡਾ. ਸੁਖਵੀਰ ਸਿੰਘ ਅਤੇ ਡਾ. ਜੂਹੀ 'ਤੇ ਆਧਾਰਿਤ ਬੋਰਡ ਵੱਲੋਂ ਕੀਤਾ ਗਿਆ। ਡਾ. ਪ੍ਰਭਸਿਮਰਨ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਜਾਂਚ ਲਈ ਖਰੜ ਸਥਿਤ ਲੈਬ ਵਿਖੇ ਭੇਜਿਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਸਬੰਧੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਲਾਸ਼ਾਂ ਕਾਫੀ ਹੱਦ ਤੱਕ ਗਲ ਚੁੱਕੀਆਂ ਸਨ।
ਇਸ ਸਬੰਧੀ ਜੀ. ਆਰ. ਪੀ. ਚੌਕੀ ਧੂਰੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਲਾਸ਼ਾਂ ਦੀ ਸ਼ਨਾਖ਼ਤ ਲਈ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਸ਼ਹਿਰਾਂ 'ਚ ਭੇਜੀਆਂ ਗਈਆਂ ਹਨ। ਔਰਤ ਅਤੇ ਬੱਚੀ ਦੀਆਂ ਤਸਵੀਰਾਂ ਮਥੁਰਾ ਸਣੇ ਹੋਰ ਸ਼ਹਿਰਾਂ 'ਚ ਟੀ. ਵੀ. ਅਤੇ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਦਿਖਾ ਕੇ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਹਿਲਾ ਅਤੇ ਬੱਚੀ ਦੀ ਸ਼ਨਾਖ਼ਤ ਹੋਣ ਦੀ ਸੰਭਾਵਨਾ ਹੈ।
ਆਸਾਰਾਮ ਨੂੰ ਹੋਈ ਉਮਰਕੈਦ, ਫਰਹਾਨ ਅਖਤਰ ਨੇ ਨਰਿੰਦਰ ਮੋਦੀ ਨੂੰ ਕੀਤੀ ਇਹ ਅਪੀਲ
NEXT STORY