ਚੰਡੀਗੜ੍ਹ (ਵਿਜੇ) : ਸ਼ਹਿਰ ਵਿਚ ਜਿਸ ਤਰ੍ਹਾਂ ਬਿਜਲੀ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਓਨੇ ਹੀ ਅਣਐਲਾਨੇ ਕਟ ਵੀ ਲੱਗ ਰਹੇ ਹਨ। ਖਾਸਤੌਰ 'ਤੇ ਪਿਛਲੇ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਨਾਲ ਮੌਸਮ ਬਦਲਿਆ ਹੈ ਉਸ ਕਾਰਨ ਬਿਜਲੀ ਦੇ ਕਟ ਵੀ ਤੇਜੀ ਨਾਲ ਵਧੇ ਹਨ। ਇਸ 'ਤੇ ਬਿਜਲੀ ਕਰਮਚਾਰੀਆਂ ਦੀ ਕਮੀ ਨੇ ਇਸ ਮੁਸ਼ਕਲ ਨੂੰ ਹੋਰ ਵਧਾ ਦਿੱਤਾ ਹੈ। ਮੌਜੂਦਾ ਸਮੇਂ 'ਚ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੇ ਕੋਲ ਸਿਰਫ 961 ਕਰਮਚਾਰੀ ਹੀ ਮੌਜ਼ੂਦ ਹਨ ਜਦੋਂਕਿ ਸੈਂਕਸ਼ਨ ਪੋਸਟ 1668 ਹਨ। ਮਤਲਬ ਇਸ ਸਮੇਂ 707 ਕਰਮਚਾਰੀਆਂ ਦੀ ਕਮੀ ਨਾਲ ਹੀ ਡਿਪਾਰਟਮੈਂਟ ਕੰਮ ਚਲਾ ਰਿਹਾ ਹੈ। ਇਨ੍ਹਾਂ ਵਿਚੋਂ ਸਾਰਾ ਸਟਾਫ ਲਾਈਨ ਮੇਨ ਅਤੇ ਅਸਿਸਟੈਂਟ ਲਾਈਨਮੈਨ ਹਨ। ਅਧਿਕਾਰਿਕ ਆਂਕੜਿਆਂ ਅਨੁਸਾਰ ਡਿਪਾਰਟਮੈਂਟ ਵਿਚ ਲਾਈਨਮੈਨ ਦੀ 253 ਸੈਂਕਸ਼ਨ ਪੋਸਟਾਂ ਵਿਚੋਂ ਸਿਰਫ 158 ਹੀ ਭਰੀਆਂ ਗਈਆਂ ਹਨ। ਉਥੇ ਹੀ, ਅਸਿਸਟੈਂਟ ਲਾਈਨਮੈਨ ਦੀ ਸੈਂਕਸ਼ਨ ਪੋਸਟ 625 ਹਨ ਜਦੋਂਕਿ ਇੱਥੇ ਸਿਰਫ 286 ਕਰਮਚਾਰੀ ਹੀ ਕੰਮ ਕਰ ਰਹੇ ਹਨ।ਮਤਲਬ ਫੀਲਡ ਵਿਚ 878 ਕਰਮਚਾਰੀਆਂ ਦੀ ਥਾਂ 434 ਵਰਕਰਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੋਈ ਵੀ ਫਾਲਟ ਆਉਣ 'ਤੇ ਉਸਨੂੰ ਠੀਕ ਹੋਣ 'ਚ ਕਈਆਂ ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਹਾਲਾਂਕਿ ਵਿਭਾਗ ਵੱਲੋਂ ਇਹ ਮਾਮਲਾ ਜੁਆਇੰਟ ਇਲੈਕਟ੍ਰੀਸਿਟੀ ਰੇਗੂਲੈਟਰੀ ਕਮਿਸ਼ਨ (ਜੇ. ਈ. ਆਰ. ਸੀ.) ਦੇ ਸਾਹਮਣੇ ਵੀ ਉਠਾਇਆ ਜਾ ਚੁੱਕਿਆ ਹੈ।
ਬਿਨਾਂ ਔਜ਼ਾਰਾਂ ਦੇ ਕੰਮ ਕਰ ਰਹੇ ਕਰਮਚਾਰੀ
ਬਿਜਲੀ ਕਟ ਦਾ ਸਿਲਸਿਲਾ ਇਸ ਸਾਲ ਅਤੇ ਲੰਮਾ ਖਿੱਚ ਸਕਦਾ ਹੈ।ਕਿਉਂਕਿ ਕਰਮਚਾਰੀਆਂ ਦੇ ਕੋਲ ਜ਼ਰੂਰੀ ਔਜ਼ਾਰ ਨਹੀਂ ਹਨ। ਅਜਿਹੇ ਵਿਚ ਕਰਮਚਾਰੀਆਂ ਨੂੰ ਇਕ ਫਾਲਟ ਠੀਕ ਕਰਨ ਲਈ 'ਚ ਵੀ ਕਾਫ਼ੀ ਜ਼ਿਆਦਾ ਸਮਾਂ ਲੱਗ ਰਿਹਾ ਹੈ। ਜਿਸਦੀ ਉਦਾਹਰਣ ਪਿਛਲੇ ਤਿੰਨ-ਚਾਰ ਦਿਨਾਂ 'ਚ ਤੇਜ਼ ਹਵਾਵਾਂ ਕਾਰਨ ਆਏ ਬਿਜਲੀ ਦੇ ਫਾਲਟ ਦੇ ਰੂਪ 'ਚ ਸਾਹਮਣੇ ਆਇਆ। ਜਦੋਂ ਇਕ ਕੰਪਲੈਂਟ ਨੂੰ ਠੀਕ ਕਰਨ 'ਚ ਵੀ ਕਾਫ਼ੀ ਸਮਾਂ ਲੱਗ ਰਿਹਾ ਸੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਜ਼ਰੂਰੀ ਔਜ਼ਾਰ ਨਹੀਂ ਹਨ ਉਥੇ ਹੀ, ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਾਰੇ ਕਰਮਚਾਰੀਆਂ ਲਈ ਔਜ਼ਾਰਾਂ ਦੀ ਖਰੀਦ ਕਰ ਲਈ ਗਈ ਸੀ।
7 ਸਾਲ ਤੋਂ ਖ਼ਰਾਬ ਮਸ਼ੀਨ
ਬਿਜਲੀ ਦੀ ਸਪਲਾਈ ਦੌਰਾਨ ਜੇਕਰ ਕਿਤੇ ਫਾਲਟ ਆ ਜਾਵੇ ਤਾਂ ਉਸ ਲਈ ਪ੍ਰਸਾਸ਼ਨ ਨੇ ਕੁਝ ਸਾਲ ਪਹਿਲਾਂ ਫਾਲਟ ਡਿਟੇਕਟਿੰਗ ਮਸ਼ੀਨ ਵੀ ਖਰੀਦੀ ਸੀ। ਪਰ ਇਹ ਮਸ਼ੀਨ ਪਿਛਲੇ ਲਗਭਗ 7 ਸਾਲਾਂ ਤੋਂ ਖ਼ਰਾਬ ਪਈ ਹੈ। ਮੌਜੂਦਾ ਸਮੇਂ 'ਚ ਇਸ ਮਸ਼ੀਨ ਨੂੰ ਸੈਕਟਰ-26 ਦੇ ਦਫ਼ਤਰ ਵਿਚ ਰੱਖਿਆ ਹੋਇਆ ਹੈ। ਜੇਕਰ ਕਿਤੇ ਫਾਲਟ ਆ ਜਾਵੇ ਤਾਂ ਉਸਦੀ ਪਹਿਚਾਣ ਲਈ ਹੁਣ ਵਿਭਾਗ ਮੋਹਾਲੀ ਤੋਂ ਇਕ ਵੈਨ ਕਿਰਾਏ 'ਤੇ ਲੈਂਦਾ ਹੈ।
PM ਕੋਲ ਸਮੇਂ ਨਹੀਂ, ਤਾਂ ਕਰ ਦਿਓ ਐਕਸਪ੍ਰੈਸ ਵੇਅ ਦਾ ਉਦਘਾਟਨ: ਸੁਪਰੀਮ ਕੋਰਟ
NEXT STORY