ਜੈਤੋ (ਜਿੰਦਲ) - ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਦੇ ਗੇਟ ਅੱਗੇ ਕਾਮਰੇਡ ਇੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਬੈਂਕ ਕਰਮਚਾਰੀਆਂ ਅਤੇ ਅਫ਼ਸਰਾਂ ਵੱਲੋਂ ਕੇਂਦਰ ਸਰਕਾਰ ਤੇ ਆਈ. ਬੀ. ਏ. ਖਿਲਾਫ਼ ਨਾਅਰੇਬਾਜ਼ੀ ਕੀਤੀ।
ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਪ੍ਰਬੰਧਕੀ ਸਕੱਤਰ ਕਾਮਰੇਡ ਇੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ 5 ਮਈ ਨੂੰ ਮਿਲਣੀ ਦੌਰਾਨ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਬੈਂਕ ਮੁਲਾਜ਼ਮਾਂ ਅੱਗੇ 2 ਫੀਸਦੀ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਯੂਨਾਈਟਡ ਫ਼ੋਰਮ ਆਫ਼ ਬੈਂਕ (ਜਿਹਡ਼ੀ 9 ਮੁਲਾਜ਼ਮ ਜਥੇਬੰਦੀਆਂ ਦਾ ਸਮੂਹ ਹੈ) ਨੇ ਠੁਕਰਾ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਕੋਲ ਸਰਮਾਏਦਾਰਾਂ ਅਤੇ ਪੂੰਜੀਪਤੀਆਂ ਨੂੰ ਦੇਣ ਲਈ ਗੱਫ਼ੇ ਹਨ, ਪਰ ਮਿਹਨਤਕਸ਼ ਲੋਕਾਂ ਦੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੀਆਂ ਸਕੀਮਾਂ ਸਰਕਾਰੀ ਬੈਂਕਾਂ ਦੇ ਸਿਰ ਹੀ ਮਡ਼ੀਅਾਂ ਜਾਂਦੀਆਂ ਹਨ। ਇਸ ਸਬੰਧ ਵਿਚ ਯੂ. ਐੱਫ਼. ਬੀ. ਯੂ. ਵੱਲੋਂ 30 ਅਤੇ 31 ਮਈ ਨੂੰ 48 ਘੰਟਿਆਂ ਦੀ ਲਗਾਤਾਰ ਹਡ਼ਤਾਲ ਕੀਤੀ ਜਾਵੇਗੀ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਆਪਣੀ ਕਾਰਜਸ਼ੈਲੀ ਅਤੇ ਰਵੱਈਏ ਵਿਚ ਸੁਧਾਰ ਨਾ ਲਿਆਂਦਾ ਅਤੇ ਮੁਲਾਜ਼ਮਾਂ ਦੀਆਂ ਤਨਖਾਹ ਵਿਚ ਵਾਧੇ ਦੀ ਪੇਸ਼ਕਸ਼ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਚੀਫ਼ ਮੈਨੇਜਰ ਸੁਧਆਨਸ਼ ਕੁਮਾਰ, ਮਹੇਸ਼ ਸ਼ਰਮਾ, ਰੋਹਿਤ ਰੰਜਨ, ਵਿਵੇਕ ਮਿੱਤਲ, ਰਣਬੀਰ ਸਿੰਘ, ਪਰਮਜੀਤ ਸਿੰਘ, ਸੁਮਨਦੀਪ ਕੌਰ, ਸਰੋਜ, ਜਤਿਨ, ਹਰੀ ਕੁਮਾਰ, ਅਵਤਾਰ ਯਾਦਵ, ਅਵਤਾਰ ਤਾਰੀ, ਕਾਮਰੇਡ ਸੁਮਨ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਹਾਜ਼ਰ ਸਨ।
ਵਿਆਹੁਤਾ ਨੇ ਲਿਆ ਫਾਹ
NEXT STORY