ਚੰਡੀਗੜ੍ਹ (ਸੁਸ਼ੀਲ): ਸਾਈਬਰ ਸੈੱਲ ਨੇ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ’ਤੇ ਇਕ ਲੱਖ 90 ਹਜ਼ਾਰ 762 ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਤੈਮੂਰ ਨਗਰ ਨਿਵਾਸੀ ਸ਼ਾਹਿਦੁਲ ਅਤੇ ਬਿਹਾਰ ਦੇ ਪਟਨਾ ਨਿਵਾਸੀ ਗੌਤਮ ਕੁਮਾਰ, ਬਬਲੂ ਕੁਮਾਰ ਅਤੇ ਸਰਵਨ ਕੁਮਾਰ ਦੇ ਰੂਪ ਵਿਚ ਹੋਈ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਠੱਗੀ ਵਿਚ ਵਰਤੇ 62 ਮੋਬਾਈਲ ਫੋਨ ਅਤੇ 6 ਸਿਮ ਕਾਰਡ ਬਰਾਮਦ ਕੀਤੇ ਹਨ। ਸਾਈਬਰ ਸੈੱਲ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਦੇ ਬਾਰੇ ਵਿਚ ਪੁੱਛਗਿੱਛ ਕਰ ਰਹੀ ਹੈ।
ਸੈਕਟਰ-33 ਨਿਵਾਸੀ ਰਾਜਬੀਰ ਸਿੰਘ ਰਾਏ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 17 ਅਪ੍ਰੈਲ ਨੂੰ ਫੋਨ ਆਇਆ ਅਤੇ ਕਾਲਰ ਨੇ ਗੌਰਵ ਨਾਮ ਦੱਸਦੇ ਹੋਏ ਕਿਹਾ ਕਿ ਇੰਡਸ ਬੈਂਕ ਤੋਂ ਬੋਲ ਰਿਹਾ ਹੈ। ਗੌਰਵ ਨੇ ਕ੍ਰੈਡਿਟ ਕਾਰਡ ਦੇ ਬਾਰੇ ਵਿਚ ਪੁੱਛਦੇ ਹੋਏ ਕਿਹਾ ਕਿ ਤੁਸੀਂ ਇੰਟਰਨੈਸ਼ਨਲ ਟ੍ਰੈਵਲ ਕਰਦੇ ਹੋ। ਇਸ ਲਈ ਕ੍ਰੈਡਿਟ ਕਾਰਡ ਤੋਂ 7500 ਰੁਪਏ ਕੱਟ ਜਾਣਗੇ ਅਤੇ ਇਸ ਨੂੰ ਰੋਕਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਹਾਂ ਕਰ ਦਿੱਤੀ। ਇਸ ਤੋਂ ਬਾਅਦ ਗੌਰਵ ਨੇ ਰਾਜਬੀਰ ਸਿੰਘ ਰਾਏ ਦੇ ਵਸਟਐਪ ਨੰਬਰ ਦੇ ਰਾਹੀਂ ਏ.ਪੀ.ਕੇ. ਫਾਈਲ ਭੇਜੀ। ਸ਼ਿਕਾਇਤਕਰਤਾ ਨੇ ਫਾਈਲ ਡਾਊਨਲੋਡ ਕਰਕੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਭਰ ਦਿੱਤੀ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਲੋਕ ਸਭਾ ਉਮੀਦਵਾਰ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਟਿਕਟ ਵੀ ਕੀਤੀ ਵਾਪਸ
ਇਸ ਦੇ ਬਾਅਦ ਕ੍ਰੈਡਿਟ ਕਾਰਡ ਤੋਂ ਤਿੰਨ ਬਾਰ ਵਿਚ ਇਕ ਲੱਖ 90 ਹਜ਼ਾਰ 762 ਰੁਪਏ ਕੱਟ ਗਏ। ਰਾਜਬੀਰ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਦੇ ਲਈ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਟੀਮ ਬਣਾਈ। ਜਾਂਚ ਵਿਚ ਪਤਾ ਲੱਗਾ ਕਿ ਗਿਰੋਹ ਦੇ ਮੈਂਬਰ ਬੈਂਕ ਕਰਮਚਾਰੀ ਬਣ ਬਿਹਾਰ ਦੇ ਪਟਨਾ ਵਿਚ ਫਰਜ਼ੀ ਕਾਲ ਸੈਂਟਰ ਚਲਾ ਲੋਕਾਂ ਨਾਲ ਠੱਗੀ ਕਰ ਰਹੇ ਹਨ। ਪੁਲਸ ਨੇ ਪਟਨਾ ਦੇ ਵੀਣਾ ਕੰਪਲੈਂਕਸ ਦੇ ਕਮਰਾ ਨੰ. 401 ਵਿਚ ਛਾਪਾ ਮਾਰਿਆਅਤੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 62 ਮੋਬਾਈਲ ਫੋਨ ਅਤੇ 6 ਸਿਮ ਕਾਰਡ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਚਾਰੋਂ ਠੱਗ 8ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹੇ ਹੋਏ ਹਨ।
ਇਸ ਤਰ੍ਹਾਂ ਦਿੰਦੇ ਸਨ ਵਾਰਦਾਤ ਨੂੰ ਅੰਜਾਮ
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਟਨਾ ਦੇ ਇਕ ਕਮਰੇ ਵਿਚ ਕਾਲ ਸੈਂਟਰ ਖੋਲਿਆ ਹੋਇਆ ਸੀ। ਮੁਲਜ਼ਮ ਬੈਂਕ ਕਰਮੀ ਬਣ ਡੈਬਿਟ ਕਾਰਡ ਦੀਆਂ ਯੋਜਨਾਵਾਂ ਦੱਸ ਕੇ ਆਪਣੇ ਜਾਲ ਵਿਚ ਫਸਾਉਂਦੇ ਹਨ। ਇਸ ਦੇ ਬਾਅਦ ਮੁਲਜ਼ਮ ਲੋਕਾਂ ਦੇ ਫੋਨ ਵਿਚ ਏ.ਪੀ.ਕੇ ਫਾਈਲ ਡਾਊਨਲੋਡ ਕਰਵਾਉਂਦੇ ਹਨ, ਤਾਂ ਕਿ ਕ੍ਰੈਡਿਟ ਕਾਰਡ ਦੀ ਸਕੀਮ ਜਾਰੀ ਕਰ ਸਕਣ। ਐਪ ਡਾਊਨਲੋਡ ਹੋਣ ਦੇ ਬਾਅਦ ਵਿਅਕਤੀ ਦੀ ਬੈਂਕ ਡਿਟੇਲ ਠੱਗਾਂ ’ਤੇ ਪਹੁੰਚਾਈ ਜਾਂਦੀ ਸੀ। ਇਸ ਦੇ ਬਾਅਦ ਠੱਗ ਖਾਤੇ ਵਿਚ ਜਮ੍ਹਾ ਸਾਰੇ ਰੁਪਏ ਕੱਢ ਲੈਂਦੇ ਸਨ।
ਇਹ ਵੀ ਪੜ੍ਹੋ- 18 ਸਾਲਾ ਕੁੜੀ ਹੋਈ ਦਰਿੰਦਗੀ ਦਾ ਸ਼ਿਕਾਰ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ, ਨਗਨ ਹਾਲਤ 'ਚ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣਾਂ ਦੇ ਮਾਹੌਲ 'ਚ ਨਸ਼ਿਆਂ ਖ਼ਿਲਾਫ਼ ਪੁਲਸ ਨੂੰ ਮਿਲੀ ਸਫ਼ਲਤਾ, ਹੈਰੋਇਨ ਅਤੇ ਪਿਸਤੌਲ ਸਮੇਤ 3 ਕਾਬੂ
NEXT STORY