ਪਟਿਆਲਾ(ਲਖਵਿੰਦਰ)-ਬੀ. ਐੈੱਡ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਦੀ ਇਕ ਹੰਗਾਮੀ ਮੀਟਿੰਗ ਸ਼ਾਹੀ ਸ਼ਹਿਰ ਦੇ ਨਹਿਰੂ ਪਾਰਕ ਵਿਚ ਆਯੋਜਿਤ ਕੀਤੀ ਗਈ। ਇਸ ਵਿਚ ਜਿੱਥੇ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਕਿ ਘਰ-ਘਰ ਨੌਕਰੀ ਦਿੱਤੀ ਜਾਵੇ, ਤਹਿਤ ਮੰਗ ਕੀਤੀ ਗਈ ਕਿ ਬੀ. ਐੈੱਡ. ਟੈੱਟ ਪਾਸ ਅਧਿਆਪਕਾਂ ਨੂੰ ਤੁਰੰਤ ਨੌਕਰੀਆਂ 'ਤੇ ਰੱਖਿਆ ਜਾਵੇ ਕਿਉਂਕਿ ਸਮੁੱਚੇ ਪੰਜਾਬ ਵਿਚ 50 ਹਜ਼ਾਰ ਦੇ ਕਰੀਬ ਅਜਿਹੇ ਬੇਰੋਜ਼ਗਾਰ ਅਧਿਆਪਕ ਹਨ, ਜਿਨ੍ਹਾਂ ਨੇ ਉਕਤ ਟੈਸਟ ਪਾਸ ਕੀਤਾ ਹੋਇਆ ਹੈ। ਸਰਕਾਰ ਨੌਕਰੀਆਂ ਦੇਣ ਦੀ ਥਾਂ 'ਤੇ ਸਿਰਫ਼ ਸਮਾਂ ਹੀ ਲੰਘਾ ਰਹੀ ਹੈ ਜਿਸ ਨਾਲ ਜਿੱਥੇ ਬੇਰੋਜ਼ਗਾਰੀ ਹੋਰ ਵਧੇਗੀ, ਉਥੇ ਉਪਰੋਕਤ ਟੈੱਟ ਪਾਸ ਅਧਿਆਪਕ ਆਪਣੀਆਂ ਨੌਕਰੀਆਂ ਪ੍ਰਾਪਤ ਕਰਨ ਦੀਆਂ ਉਮਰ ਹੱਦਾਂ ਵੀ ਪਾਰ ਕਰ ਚੁੱਕੇ ਹੋਣਗੇ। ਜੇਕਰ ਸਮਾਂ ਰਹਿੰਦੇ ਅਸਾਮੀਆਂ ਨਿਕਣਗੀਆਂ ਵੀ ਤਾਂ ਵੀ ਉਸ ਨੂੰ ਪ੍ਰਾਪਤ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਦੀ ਉਮਰ ਹੱਦ ਵੀ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਹੋਵੇਗੀ। ਇਸ ਲਈ ਬੀ. ਐੱਡ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਦੀ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਮੰਗ ਹੈ ਕਿ ਉਨ੍ਹਾਂ ਨੂੰ ਰੋਜ਼ਗਾਰ ਦੇਣ ਲਈ ਅਸਾਮੀਆਂ ਕੱਢੇ। ਮੀਟਿੰਗ ਵਿਚ ਸਰਕਾਰ ਨੂੰ ਇਹ ਵੀ ਆਖਿਆ ਕਿ ਜੋ 50 ਹਜ਼ਾਰ ਬੇਰੇਜ਼ਗਾਰ ਅਧਿਆਪਕ ਨੂੰ ਉਹ ਇਕੋ ਸਮੇਂ ਵਿਚ ਨੌਕਰੀਆਂ ਨਹੀਂ ਦੇ ਸਕਦੀ ਤਾਂ ਵੀ ਉਹ 25 ਤੋਂ 30 ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਨੌਕਰੀਆਂ ਦੇ ਕੇ ਇਕੋ ਸਮੇਂ ਵਿਚ ਐਡਜਸਟ ਕਰ ਸਕਦੀ ਹੈ। ਇਸ ਨਾਲ ਜਿਥੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲ ਸਕੇਗਾ, ਉਥੇ ਸਰਕਾਰ ਦੀ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਸਕੇਗਾ। ਮੌਜੂਦਾ ਸਮੇਂ ਵਿਚ ਸਰਕਾਰੀ ਸਕੂਲਾਂ ਵਿਚ ਇਕ ਜਮਾਤ ਵਿਚ ਬੱਚਿਆਂ ਦੀ ਗਿਣਤੀ ਮਗਰ ਬਹੁਤ ਹੀ ਘੱਟ ਅਧਿਆਪਕ ਪੜ੍ਹਾ ਰਹੇ ਹਨ, ਜਿਸ ਨਾਲ ਇਕ ਅਧਿਆਪਕ ਦਾ ਸਮਰੱਥਾ ਤੋਂ ਵੱਧ ਬੱਚਿਆਂ ਵੱਲ ਧਿਆਨ ਦੇਣਾ ਵੀ ਮੁਨਾਸਿਬ ਨਹੀਂ ਹੈ। ਮੀਟਿੰਗ ਵਿਚ ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਸਮੁੱਚੇ ਬੀ. ਐੈੱਡ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਘਰਸ਼ ਦੇ ਉਦੇਸ਼ ਤਹਿਤ 27 ਮਈ ਨੂੰ ਲੁਧਿਆਣਾ ਦੇ ਰੱਖ ਬਾਗ ਵਿਖੇ ਪਹੁੰਚਣ ਤਾਂ ਜੋ ਪੰਜਾਬ ਪੱਧਰ ਦੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾ ਸਕੇ। ਮੀਟਿੰਗ ਵਿਚ ਉਪਰੋਕਤ ਬੀ. ਐੱਡ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਤੋਂ ਇਲਾਵਾ ਹਮਾਇਤ ਦੇਣ ਲਈ ਵਿਸ਼ੇਸ਼ ਤੌਰ 'ਤੇ ਨੌਜਵਾਨ ਭਾਰਤ ਸਭਾ, ਡੈਮੋਕ੍ਰੇਟਿਕ ਅਧਿਆਪਕ ਯੂਨੀਅਨ ਅਤੇ ਐੈੱਸ. ਐੈੱਸ. ਰਮਸਾ ਦੇ ਆਗੂ ਵੀ ਮੌਜੂਦ ਸਨ। ਇਸ ਮੌਕੇ ਸੰਦੀਪ ਸਿੰਘ ਮਨਾਲ, ਚੰਦਰ ਗੁਪਤ ਮਾਨਸਾ, ਰਵੀ ਦਿੱਤਸਿੰਘ ਖੰਨਾ, ਹਰਮਲਦੀਪ ਸਿੰਘ ਖਨਾਲ, ਗੁਰਧਿਆਨ ਸਿੰਘ ਪਟਿਆਲਾ, ਗੁਰੀ ਨਾਭਾ, ਗੋਗੀ ਬਠਿੰਡਾ, ਪਰਮਿੰਦਰ ਸੰਗਰੂਰ, ਹੁਸਨ ਮਾਨਸਾ ਤੇ ਦਵਿੰਦਰ ਸਿੰਘ ਲੁਧਿਆਣਾ ਮੌਜੂਦ ਸਨ।
ਕੈਪਟਨ ਸਰਕਾਰ ਦਾ ਭ੍ਰਿਸ਼ਟਾਚਾਰ ਉਜਾਗਰ ਹੋ ਚੁੱਕਾ ਹੈ : ਜੀ. ਕੇ. ਸਿੰਘ
NEXT STORY