ਵੈਰੋਵਾਲ (ਗਿੱਲ) : ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡਾਂ 'ਚ ਸੰਮਤੀ ਅਤੇ ਪੰਚਾਇਤੀ ਚੋਣਾਂ ਹਲਕਾ ਵਿਧਾਇਕ ਭਲਾਈਪੁਰ ਦੀ ਅਗਵਾਈ 'ਚ ਸਾਫ ਸੁਥਰੇ ਅਕਸ਼ ਵਾਲੇ ਉਮੀਦਵਾਰ ਹੀ ਕਾਂਗਰਸ ਪਾਰਟੀ ਵਲੋਂ ਚੋਣ ਲੜਨਗੇ ਅਤੇ ਖਾਸ ਕਰਕੇ ਇਨ੍ਹਾਂ ਉਮੀਦਵਾਰਾਂ 'ਚ ਜ਼ਿਆਦਾਤਰ ਯੂਥ ਚਿਹਰੇ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਨੌਜਵਾਨ ਸਰਪੰਚ ਅਰਜਨਬੀਰ ਸਿੰਘ ਸਰਾਂ, ਦੀਦਾਰ ਸਿੰਘ ਮੀਆਂਵਿੰਡ, ਨਵ ਪੱਡਾ ਅਤੇ ਜੇਪੀ ਜਵੰਦਪੁਰ ਨੇ ਸਾਝੇ ਰੂਪ 'ਚ ਇਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਨੌਜਵਾਨਾਂ ਨੂੰ ਪਹਿਲ ਦਿੱਤੀ ਹੈ ਅਤੇ ਇਸ ਉਪਰ ਨੌਜਵਾਨ ਵਰਗ ਖਰਾ ਉਤਰਿਆ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਨਿਸ਼ਾਨ ਸਿੰਘ ਬੱਗੀ, ਰਾਜਮਹਿੰਦਰ ਸਿੰਘ ਰਾਜਾ, ਜਗਤਾਰ ਸਿੰਘ ਸੰਮਤੀ ਮੈਬਰ ਆਦਿ ਹਾਜ਼ਰ ਸਨ।
ਰਿਲੀਜ਼ ਤੋਂ ਪਹਿਲਾਂ ਕਰਨ ਜੌਹਰ ਨੇ ਦੇਖੀ 'ਪਰਮਾਣੂ', ਦਿੱਤਾ ਅਜਿਹਾ ਰੀਵਿਊ
NEXT STORY