ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ(ਐੱਸ.ਬੀ.ਆਈ.) ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 7,718.17 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਰਿਕਵਰੀ ਲਈ ਫਸੇ ਕਰਜ਼ੇ(ਐੱਨ.ਪੀ.ਏ.) ਦੇ ਉੱਚੇ ਪ੍ਰਬੰਧਾਂ ਕਾਰਨ ਘਾਟਾ ਉੱਚਾ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ਨੇ 2,814.82 ਕਰੋੜ ਦਾ ਸ਼ੁੱਧ ਲਾਭ ਕਮਾਇਆ ਸੀ। ਦਸੰਬਰ 2017 ਨੂੰ ਖਤਮ ਤੀਜੀ ਤਿਮਾਹੀ 'ਚ ਬੈਂਕ ਨੂੰ 2,416.37 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਗ੍ਰਾਸ ਐੱਨ.ਪੀ.ਏ. 10.91%
ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਅੱਜ ਦੱਸਿਆ ਕਿ ਜਨਵਰੀ-ਮਾਰਚ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਵਧ ਕੇ 68,436.06 ਕਰੋੜ ਰੁਪਏ ਤੱਕ ਪਹੁੰਚ ਗਈ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 57,720.07 ਕਰੋੜ ਰੁਪਏ ਸੀ। ਇਸ ਮਿਆਦ ਦੌਰਾਨ ਬੈਂਕ ਦਾ ਕੁੱਲ ਐੱਨ.ਪੀ.ਏ. ਵਧ ਕੇ ਕਰਜ਼ੇ ਦੇ 10.91 ਦੇ ਬਰਾਬਰ ਹੋ ਗਿਆ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 6.90 ਫੀਸਦੀ ਸੀ। ਇਸ ਦੌਰਾਨ ਬੈਂਕ ਦਾ ਸ਼ੁੱਧ ਐੱਨ.ਪੀ.ਏ. ਵਧ ਕੇ 5.73 ਫੀਸਦੀ 'ਤੇ ਪਹੁੰਚ ਗਿਆ, ਜੋ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 3.71 ਫੀਸਦੀ ਸੀ।
ਜਦੋਂ ਅਮਿਤਾਭ ਬੱਚਨ ਨੇ ਸ਼ਾਹਰੁਖ ਨੂੰ ਵਾਪਸ ਭੇਜ ਦਿੱਤਾ ਸੀ 1 ਕਰੋੜ ਦਾ ਚੈੱਕ, ਵਜ੍ਹਾ ਹੈ ਦਿਲਚਸਪ
NEXT STORY