ਨਵੀਂ ਦਿੱਲੀ - ਰੋਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨ ਲਈ ਸਟਾਰਟਅਪਸ ਦੀ ਪਰਿਭਾਸ਼ਾ 'ਚ ਸੋਧ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 'ਚ ਸੁਧਾਰ ਨਾਲ ਨਵੇਂ ਛੋਟੇ ਉੱਦਮੀਆਂ ਨੂੰ ਮਾਨਤਾ ਪ੍ਰਮਾਣ ਪੱਤਰ ਪ੍ਰਦਾਨ ਕਰਨ 'ਚ ਲੱਗਣ ਵਾਲਾ ਸਮਾਂ 15 ਦਿਨ ਤੋਂ ਘਟ ਕੇ ਸਿਰਫ 4 ਦਿਨ ਰਹਿ ਗਿਆ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਦੀ ਵਚਨਬੱਧਤਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਹੈ ਅਤੇ ਇਸ ਦੇ ਲਈ ਸਵੈ-ਰੋਜ਼ਗਾਰ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਸਮੇਂ-ਸਮੇਂ 'ਤੇ ਸਰਕਾਰ ਸਬੰਧਤ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਕਰਦੀ ਹੈ ਤੇ ਇਨ੍ਹਾਂ 'ਚ ਸੁਧਾਰ ਕਰਦੀ ਹੈ। ਨਵੇਂ ਬਦਲਾਵਾਂ ਦੇ ਨਤੀਜੇ ਵਜੋਂ ਵਿੱਤੀ ਸਾਲ 2017-18 'ਚ 7968 ਸਟਾਰਟਅਪਸ ਨੂੰ ਮਾਨਤਾ ਪ੍ਰਦਾਨ ਕੀਤੀ ਗਈ, ਜਦੋਂ ਕਿ ਵਿੱਤੀ ਸਾਲ 2016-17 'ਚ ਸਿਰਫ 797 ਸਟਾਰਟਅਪਸ ਨੂੰ ਹੀ ਮਾਨਤਾ ਦਿੱਤੀ ਜਾ ਸਕੀ ਸੀ।
ਸ਼੍ਰੀਦੇਵੀ ਦੇ ਇਸ ਟੈਲੇਂਟ ਬਾਰੇ ਨਹੀਂ ਜਾਣਦੇ ਲੋਕ, ਬੋਨੀ ਕਪੂਰ ਨੇ ਖੋਲ੍ਹਿਆ ਰਾਜ਼
NEXT STORY