ਨਵੀਂ ਦਿੱਲੀ— ਇਕ ਆਮ ਧਾਰਨਾ ਇਹ ਰਹਿੰਦੀ ਹੈ ਰਿ ਰਿਟਾਇਰ ਹੋਣ ਤੋਂ ਪਹਿਲਾਂ ਕ੍ਰਿਕਟਰ ਦੀ ਜ਼ਿੰਦਗੀ 'ਚ ਕ੍ਰਿਕਟ ਦੇ ਇਲਾਵਾ ਕੁਝ ਨਹੀਂ ਹੁੰਦਾ, ਪਰ ਇਹ ਅੱਧਾ ਸੱਚ ਹੈ। ਪੂਰਾ ਸੱਚ ਇਹ ਹੈ ਕਿ ਕੋਈ ਕ੍ਰਿਕਟਰਸ ਕ੍ਰਿਕਟ ਦੇ ਨਾਲ-ਨਾਲ ਬਹੁਤ ਸਾਰੇ ਹੋਰ ਕੰਮਾਂ 'ਚ ਵੀ ਮਾਹਿਰ ਹੁੰਦੇ ਹਨ, ਪਰ ਉਹ ਆਪਣੇ ਇਸ ਹਿਡਨ ਟੈਲੰਟ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਤੋਂ ਬਚਦੇ ਹਨ। ਪਰ ਹੁਣ ਉਨ੍ਹਾਂ ਦੇ ਛੁੱਪੇ ਹੋਏ ਹੁਨਰ ਸਾਹਮਣੇ ਆਉਂਦੇ ਹਨ ਤਾਂ ਸਾਰੇ ਹੈਰਾਨ ਰਹਿ ਜਾਂਦੇ ਹਨ। ਕੁਝ ਇਸੇ ਤਰ੍ਹਾਂ ਇਸ ਬਾਰ ਸਾਰਿਆਂ ਨੂੰ ਹੈਰਾਨ ਕਰਨ ਦਾ ਕੰਮ ਟੀਮ ਇੰਡੀਆ ਦੇ ਸਟਾਈਲਿਸ਼ ਓਪਨਰ ਸ਼ਿਖਰ ਧਵਨ ਨੇ ਕੀਤਾ ਹੈ। ਸ਼ਿਖਰ ਧਵਨ ਨੇ ਸੋਸ਼ਲ ਮੀਡੀਆ 'ਤੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸ਼ਾਂਤ ਸੁਭਾਅ 'ਚ ਬੈਠ ਕੇ ਬਾਂਸੁਰੀ ਵਜਾ ਰਹੇ ਹਨ।
ਕ੍ਰਿਕਟ ਜਗਤ ਦੇ ਸਭ ਤੋਂ ਫੈਸ਼ਨੇਬਲ ਕ੍ਰਿਕਟਰ ਸ਼ਿਖਰ ਦੀ ਜਿਸ ਤਰ੍ਹਾਂ ਪਰਸਨੈਲਟੀ ਹੈ ਅਤੇ ਉਹ ਜਿਸ ਤਰ੍ਹਾਂ ਨਾਲ ਅਗ੍ਰੇਸੀਵ ਬੈਟਿੰਗ ਕਰਦੇ ਹਨ ਉਸ ਲਿਹਾਜ ਨਾਲ ਉਨ੍ਹਾਂ ਦਾ ਬਾਂਸੁਰੀ ਪ੍ਰੇਮ ਥੋੜਾ ਹੈਰਾਨ ਕਰਨ ਵਾਲਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਇਹ ਵੀ ਦੱਸਿਆ ਕਿ ਬਾਂਸੁਰੀ ਨਾਲ ਉਨ੍ਹਾਂ ਦਾ ਪਿਆਰ ਪੁਰਾਣਾ ਹੈ ਕਰੀਬ ਤਿੰਨ ਸਾਲਾਂ ਤੋਂ ਉਹ ਬਾਂਸੁਰੀ ਵਦਾਉਣਾ ਸਿੱਖ ਰਹੇ ਹਨ।
ਉ
ਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ, ' ਦੋਸਤੋਂ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦਾ ਹੈ, ਜੋਕਿ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੇਰੇ ਵਿਅਕਤੀਤਵ ਦਾ ਦੂਜਾ ਪਹਿਲੂ ਹੈ। ਪਿਛਲੇ ਤਿੰਨ ਸਾਲਾਂ ਤੋਂ ਮੈਂ ਬਾਂਸੁਰੀ ਵਜਾਉਣਾ ਸਿੱਖ ਰਿਹਾ ਹਾਂ। ਮੈਨੂੰ ਹਜੇ ਲੰਬਾ ਰਾਸਤਾ ਤੈਅ ਕਰਨਾ ਹੈ... ਪਰ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਸ਼ੁਰੂਆਤ ਕਰ ਦਿੱਤਾ ਹੈ।' ਸ਼ਿਖਰ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਉਨ੍ਹਾਂ ਦੇ ਇਸ ਹਿਡਨ ਟੈਲੰਟ ਦੀ ਤਾਰੀਫ ਕਰ ਰਹੇ ਹਨ।
ਚੀਨ : ਲੋਹੇ ਦੀ ਖਾਨ 'ਚ ਧਮਾਕਾ, 23 ਮਜ਼ਦੂਰ ਬਚਾਏ ਗਏ ਸੁਰੱਖਿਅਤ
NEXT STORY