ਮੰਡੀ ਲੱਖੇਵਾਲੀ, (ਸੁਖਪਾਲ ਢਿੱਲੋਂ)—ਪਿੰਡ ਸੀਰਵਾਲੀ ਵਿਖੇ ਸਥਿਤ ਐਸ. ਬੀ. ਐਸ. ਮਾਡਲ ਸਕੂਲ ਦੀ ਹੋਣਹਾਰ ਲੜਕੀ ਸਿਮਰਨ ਔਲਖ ਪੁੱਤਰੀ ਬਲਜਿੰਦਰ ਸਿੰਘ ਔਲਖ ਨੂੰ ਮਲਕੀਤ ਸਿੰਘ ਖੋਸਾ ਜ਼ਿਲਾ•ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਸ਼੍ਰੀਮਤੀ ਲਖਵੀਰ ਕੌਰ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਸਿਮਰਨ ਔਲਖ ਦੁਆਰਾ ਵੱਖ-ਵੱਖ ਸਮੇਂ ਦੌਰਾਨ ਪੜ੍ਹਾਈ, ਖੇਡਾਂ ਤੇ ਸੱਭਿਆਚਾਰ ਦੇ ਖੇਤਰ 'ਚ ਰਾਜ ਤੇ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਹਾਸਲ ਕਰਨ ਸਦਕਾ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਸਬੰਧਿਤ ਲੜਕੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਰਾਜ ਪੱਧਰੀ ਭਾਸ਼ਣ ਮੁਕਾਬਲੇ ਦੌਰਾਨ ਲਗਾਤਾਰ ਦੋ ਵਾਰ ਪਹਿਲਾ ਸਥਾਨ ਹਾਸਲ ਕੀਤਾ। ਕੇਂਦਰੀ ਜਲ ਮਤਰਾਲੇ ਵੱਲੋਂ ਕਰਵਾਏ ਚਿੱਤਰਕਲਾ
ਮੁਕਾਬਲੇ ਦੌਰਾਨ ਰਾਜ ਪੱਧਰੀ ਤੇ ਲੇਖ ਮੁਕਾਬਲੇ 'ਚੋਂ ਕੌਮੀ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 12 ਵੀਂ ਪ੍ਰੀਖਿਆ ਮਾਰਚ 2018 ਦੌਰਾਨ ਪੰਜਾਬ ਭਰ' ਚੋਂ 25 ਰੈਕ ਅਤੇ 63ਵੀਂ ਪੰਜਾਬ ਰਾਜ ਸਕੂਲ ਖੇਡਾਂ ਦੌਰਾਨ ਥਰੋਬਾਲ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਮੈਰਿਟ ਪ੍ਰਮਾਣ ਪੱਤਰ ਪ੍ਰਾਪਤ ਕੀਤਾ। ਸਮਾਗਮ ਦੌਰਾਨ ਜ਼ਿਲਾ ਸਿੱਖਿਆ ਅਫਸਰ ਮਲਕੀਤ ਸਿੰਘ ਖੋਸਾ ਨੇ ਸਿਮਰਨ ਔਲਖ ਨੂੰ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਸ਼੍ਰੀਮਤੀ ਲਖਵੀਰ ਕੌਰ ਨੇ ਜ਼ਿਲਾ•ਸਿੱਖਿਆ ਅਫਸਰ ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਹਰਸਿਮਰਤ ਬਾਦਲ ਦੇ ਤਲਖ ਤੇਵਰ, ਜ਼ਿਆਦਾ ਪੜ੍ਹੇ ਮਨਪ੍ਰੀਤ ਨਹੀਂ ਜਾਣਦੇ ਕੇਂਦਰੀ ਸਕੀਮਾਂ (ਵੀਡੀਓ)
NEXT STORY