ਮੁੰਬਈ— ਕੋਚ ਸਟੀਫਨ ਕੋਂਸਟੇਂਟਾਈਨ ਨੇ ਕਿਹਾ ਕਿ ਭਾਰਤੀ ਫੁੱਟਬਾਲ ਟੀਮ ਨੇ ਪਿਛਲੇ ਕੁਝ ਸਾਲਾਂ 'ਚ ਇੰਨਾ ਚੰਗਾ ਪ੍ਰਦਰਸ਼ਨ ਕੀਤਾ ਹੈ ਕਿ ਉਸ ਨੂੰ ਮੈਦਾਨ 'ਚ ਦਰਸ਼ਕ ਜੁਟਾਉਣ ਲਈ ਬੇਨਤੀ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਖ਼ੁਦ-ਬ-ਖ਼ੁਦ ਦਰਸ਼ਕ ਮਿਲਣੇ ਚਾਹੀਦੇ ਹਨ। ਕਪਤਾਨ ਸੁਨੀਲ ਛੇਤਰੀ ਨੇ ਮੌਜੂਦਾ ਇੰਟਰਕਾਂਟੀਨੈਂਟਲ ਕੱਪ 'ਚ ਦਰਸ਼ਕਾਂ ਤੋਂ ਮੈਦਾਨ 'ਤੇ ਆ ਕੇ ਭਾਰਤੀ ਫੁੱਟਬਾਲ ਟੀਮ ਦੀ ਹੌਸਲਾਆਫਜ਼ਾਈ ਕਰਨ ਦੀ ਬੇਨਤੀ ਕੀਤੀ ਸੀ।
ਇਸ ਤੋਂ ਬਾਅਦ ਕੀਨੀਆ ਦੇ ਖਿਲਾਫ ਮੈਚ 'ਚ ਮੁੰਬਈ ਦੇ ਲੋਕ ਵੱਡੀ ਗਿਣਤੀ 'ਚ ਸਟੇਡੀਅਮ 'ਚ ਆਏ। ਇਹ ਛੇਤਰੀ ਦਾ 100ਵਾਂ ਕੌਮਾਂਤਰੀ ਮੈਚ ਸੀ ਜਿਸ ਨੇ ਦੋ ਗੋਲ ਕਰਕੇ ਭਾਰਤ ਨੂੰ 3-0 ਤੋਂ ਜਿੱਤ ਦਰਜ ਕਰਨ ਦੇ ਨਾਲ ਫਾਈਨਲ 'ਚ ਪਹੁੰਚਾਇਆ। ਕਾਂਸਟੇਨਟਾਈਨ ਨੇ ਕਿਹਾ, ''ਅੱਜ ਦਰਸ਼ਕਾਂ ਦੀ ਗਿਣਤੀ ਦੇਖਕੇ ਚੰਗਾ ਲੱਗਾ ਪਰ ਸਾਡੀ ਟੀਮ ਪਿਛਲੇ ਕਾਫੀ ਸਮੇ ਤੋਂ ਚੰਗਾ ਖੇਡ ਰਹੀ ਹੈ। ਇਸ ਦੇ ਬਾਵਜੂਦ ਪਿਛਲੇ ਮੈਚ 'ਚ ਖਾਲੀ ਸਟੇਡੀਅਮ ਨੂੰ ਦੇਖ ਕੇ ਬੁਰਾ ਲੱਗਾ ਸੀ।'' ਕੋਚ ਨੇ ਕਿਹਾ, ''ਮੈਂ ਹਰੇਕ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਅਤੇ ਉਮੀਦ ਹੈ ਕਿ ਉਹ ਬਾਕੀ ਦੇ ਬਚੇ ਮੈਚਾਂ 'ਚ ਵੀ ਆਉਣਗੇ।''
ਲੰਗਰਾਂ ਤੋਂ ਜੀ.ਐੱਸ.ਟੀ. ਖਤਮ ਕਰਵਾਉਣ ਨਾਲ ਸੰਗਤਾਂ ਦੀ ਵੱਡੀ ਜਿੱਤ ਹੋਈ: ਤੀਰਥ ਮਾਹਲਾ
NEXT STORY