ਲਾਹੌਰ (ਵਾਰਤਾ)— ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਬਾਹਰੀ ਖੇਤਰ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਝਾਂਗਵੀ ਦਾ ਪ੍ਰਮੁੱਖ ਅੱਤਵਾਦੀ ਸਲਮਾਨ ਬਾਦੇਨੀ ਦੋ ਆਤਮਘਾਤੀ ਹਮਲਾਵਰਾਂ ਸਮੇਤ ਮਾਰਿਆ ਗਿਆ ਹੈ। ਫੌਜ ਦੀ ਮੀਡੀਆ ਇਕਾਈ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਫੌਜੀ ਖੁਫੀਆ ਇਕਾਈ ਦਾ ਇਕ ਸੀਨੀਅਰ ਅਧਿਕਾਰੀ ਵੀ ਮਾਰਿਆ ਗਿਆ ਅਤੇ 4 ਹੋਰ ਜਵਾਨ ਜ਼ਖਮੀ ਹੋਏ ਹਨ। ਬਾਦੇਨੀ ਬਲੋਚਿਸਤਾਨ ਸੂਬੇ ਦਾ ਖੇਤਰੀ ਮੁਖੀ ਸੀ। ਉਹ ਹਜਾਰਾ ਭਾਈਚਾਰੇ ਦੇ 100 ਤੋਂ ਵੀ ਜ਼ਿਆਦਾ ਲੋਕਾਂ ਅਤੇ ਕਈ ਪੁਲਸ ਜਵਾਨਾਂ ਦੇ ਕਤਲ ਵਿਚ ਸ਼ਾਮਲ ਸੀ।
ਫੌਜ ਨੇ ਜ਼ਮੀਨ 'ਤੇ ਪਈ ਉਸ ਦੇ ਖੂਨ ਨਾਲ ਲੱਥਪੱਥ ਬੌਡੀ ਅਤੇ ਹਥਿਆਰਾਂ ਵਾਲੀ ਤਸਵੀਰ ਜਾਰੀ ਕੀਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਹਜਾਰਾ ਭਾਈਚਾਰੇ ਦੇ ਨੇਤਾਵਾਂ ਨੇ ਆਪਣੇ ਲੋਕਾਂ ਦੇ ਕਤਲ ਵਿਰੁੱਧ ਕਵੇਟਾ ਵਿਚ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ। ਬੀਤੇ ਕੁਝ ਸਾਲਾਂ ਵਿਚ ਇਸਲਾਮਿਕ ਅੱਤਵਾਦੀ ਇਸ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਸ ਭਾਈਚਾਰੇ ਦੇ ਪ੍ਰਤੀਨਿਧੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੰਦੇ ਹੋਏ ਕਿਹਾ ਸੀ ਕਿ ਜੋ ਵੀ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਏਗਾ, ਉਸ ਨੂੰ ਦੁੱਗਣਾ ਨੁਕਸਾਨ ਝਲੱਣਾ ਪਵੇਗਾ।
ਬਿਨ੍ਹਾਂ ਇੰਟਰਨੈੱਟ ਦੇ ਵੀ ਦੋਸਤਾਂ ਨਾਲ ਖੇਡ ਸਕਦੇ ਹੋ ਇਹ ਮਜ਼ੇਦਾਰ ਗੇਮਜ਼
NEXT STORY