ਜਲੰਧਰ— ਉਸ ਦਿਨ ਭਰਤ ਮਹਾਰਾਜ ਦਰਬਾਰ ਵਿਚ ਬੈਠੇ ਸਨ। ਦਰਬਾਰ ਵਿਚ ਪਰਜਾ 'ਤੇ ਲੱਗਣ ਵਾਲੇ ਟੈਕਸ 'ਤੇ ਚਰਚਾ ਹੋ ਰਹੀ ਸੀ। ਉਸੇ ਵੇਲੇ ਇਕ ਵਿਅਕਤੀ ਦਰਬਾਰ ਵਿਚ ਆਇਆ ਅਤੇ ਮਹਾਰਾਜ ਭਰਤ ਨੂੰ ਪੁੱਛਣ ਲੱਗਾ,''ਮਹਾਰਾਜ, ਤੁਸੀਂ ਇੰਨੇ ਵੱਡੇ ਸਾਮਰਾਜ ਨੂੰ ਚਲਾਉਂਦੇ ਹੋਏ ਵੀ ਜੀਵਨ ਵਿਚ ਨਿਰਲੇਪ ਭਾਵਨਾ ਨਾਲ ਕਿਵੇਂ ਰਹਿ ਲੈਂਦੇ ਹੋ?''
ਰਾਜਾ ਭਰਤ ਬੋਲੇ,''ਤੇਲ ਨਾਲ ਭਰਿਆ ਕਟੋਰਾ ਲੈ ਕੇ ਤੂੰ ਰਾਜ ਦੇ ਸਾਰੇ ਬਾਜ਼ਾਰਾਂ ਵਿਚ ਘੁੰਮ ਆ ਪਰ ਧਿਆਨ ਰਹੇ ਕਿ ਜੇ ਕਟੋਰੇ ਵਿਚੋਂ ਤੇਲ ਦੀ ਇਕ ਬੂੰਦ ਵੀ ਹੇਠਾਂ ਡੇਗ ਦਿੱਤੀ ਤਾਂ ਤੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ ਜਾਵੇਂਗਾ।''
ਭਰਤ ਦੇ ਹੁਕਮ ਤੋਂ ਡਰਿਆ ਉਹ ਵਿਅਕਤੀ ਸੰਪੂਰਨ ਨਗਰ ਵਿਚ ਪੂਰੀ ਸਾਵਧਾਨੀ ਨਾਲ ਘੁੰਮ ਕੇ ਰਾਜਾ ਭਰਤ ਕੋਲ ਵਾਪਸ ਆਇਆ। ਰਸਤੇ ਵਿਚ ਭਾਵੇਂ ਨਾਚ, ਨਾਟਕ, ਸੰਗੀਤ ਆਦਿ ਮਨੋਰੰਜਨ ਦੇ ਕਈ ਆਯੋਜਨ ਚੱਲ ਰਹੇ ਸਨ ਪਰ ਉਹ ਵਿਅਕਤੀ ਮੌਤ ਦੇ ਡਰੋਂ ਕਿਸੇ 'ਤੇ ਵੀ ਨਜ਼ਰ ਨਾ ਮਾਰ ਸਕਿਆ।
ਭਰਤ ਨੇ ਪੁੱਛਿਆ,''ਤੂੰ ਪੂਰੇ ਨਗਰ ਵਿਚ ਘੁੰਮ ਆਇਆਂ ਤਾਂ ਦੱਸ ਨਗਰ ਵਿਚ ਤੂੰ ਕੀ ਦੇਖਿਆ?''
ਵਿਅਕਤੀ ਨੇ ਜਵਾਬ ਦਿੱਤਾ,''ਮਹਾਰਾਜ, ਮੈਂ ਕਟੋਰੇ ਤੋਂ ਇਲਾਵਾ ਹੋਰ ਕੁਝ ਨਹੀਂ ਦੇਖਿਆ।''
ਭਰਤ ਨੇ ਫਿਰ ਪੁੱਛਿਆ,''ਤੂੰ ਨਗਰ ਵਿਚ ਹੋ ਰਹੇ ਨਾਟਕ, ਸੰਗੀਤ ਆਦਿ ਮੰਡਲੀਆਂ ਦੇ ਅਨੇਕਾਂ ਸੁੰਦਰ ਪ੍ਰੋਗਰਾਮ ਨਹੀਂ ਦੇਖੇ?''
ਇਸ 'ਤੇ ਵਿਅਕਤੀ ਬੋਲਿਆ,''ਰਾਜਨ, ਜਿਸ ਦੇ ਸਾਹਮਣੇ ਮੌਤ ਨੱਚ ਰਹੀ ਹੋਵੇ, ਉਹ ਨਾਟਕ, ਨਾਚ ਆਦਿ ਦੇ ਮਨੋਰੰਜਕ ਪ੍ਰੋਗਰਾਮ ਕਿਵੇਂ ਦੇਖ ਸਕਦਾ ਹੈ? ਮੌਤ ਦਾ ਡਰ ਕਿਹੋ ਜਿਹਾ ਹੁੰਦਾ ਹੈ, ਇਹ ਤਾਂ ਉਸ ਤੋਂ ਡਰਿਆ ਹੋਇਆ ਵਿਅਕਤੀ ਹੀ ਜਾਣਦਾ ਹੈ। ਸੱਚ ਇਹੋ ਹੈ ਕਿ ਮੈਂ ਕੁਝ ਨਹੀਂ ਦੇਖਿਆ।''
ਇਹ ਸੁਣ ਕੇ ਭਰਤ ਨੇ ਕਿਹਾ,''ਮੈਂ ਹਰੇਕ ਪਲ ਜਾਗਰੂਕ ਰਹਿੰਦਾ ਹਾਂ। ਮੌਤ ਦਾ ਮੈਨੂੰ ਹਰ ਪਲ ਧਿਆਨ ਰਹਿੰਦਾ ਹੈ, ਇਸ ਲਈ ਸਾਮਰਾਜ ਦਾ ਸੁੱਖ ਤੇ ਐਸ਼ੋ-ਆਰਾਮ ਮੈਨੂੰ ਪ੍ਰੇਸ਼ਾਨ ਨਹੀਂ ਕਰਦਾ। ਮੈਂ ਇਸ ਦਾ ਅਨੰਦ ਲੈਂਦਿਆਂ ਵੀ ਉਸ ਦੀ ਆਦਤ ਨਹੀਂ ਪਾਉਂਦਾ। ਮੈਂ ਨਿਰਲੇਪ ਰਹਿੰਦਾ ਹਾਂ।''
ਉਸ ਵਿਅਕਤੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ। ਹੁਣ ਉਸ ਦਾ ਡਰ ਦੂਰ ਹੋ ਚੁੱਕਾ ਸੀ।
ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਮਹਿੰਗੀ ਬਿਜਲੀ ਦੀ ਵੀ ਪੈ ਸਕਦੀ ਹੈ ਮਾਰ
NEXT STORY