ਗਿੱਦਡ਼ਬਾਹਾ, (ਕੁਲਭੂਸ਼ਨ)- ਗਿੱਦਡ਼ਬਾਹਾ ਵਿਖੇ ਸਪੈਸ਼ਲ ’ਚ ਮਾਲ ਭਰਨ ਸਬੰਧੀ ਲੇਬਰ ਯੂਨੀਅਨ ਦੀਅਾਂ ਦੋ ਧਿਰਾਂ ਦਾ ਆਪਸੀ ਟਕਰਾਅ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਟਲ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਲੇਬਰ ਠੇਕੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਚੌਲਾਂ ਦੀ ਸਪੈਸ਼ਲ ਮਾਲ ਗੱਡੀ ਭਰਨ ਲਈ ਵਿਭਾਗ ਵੱਲੋਂ ਬਾਲਾ ਜੀ (ਪੀ. ਏ. ਜੀ.) ਗੋਦਾਮ ਮਧੀਰ ਰੋਡ ’ਚੋਂ ਮਾਲ ਚੁੱਕਿਆ ਜਾਣਾ ਸੀ ਪਰ ਇਸ ਗੋਦਾਮ ’ਚੋਂ ਸਪੈਸ਼ਲ ਭਰਨ ਕਰਨ ’ਤੇ ਪੰਜਾਬ ਲੇਬਰ ਗਿੱਦਡ਼ਬਾਹਾ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਆਪਣੇ ਸਾਥੀਆਂ ਸਮੇਤ ਗੋਦਾਮ ਦੇ ਮੁੱਖ ਗੇਟ ਅੱਗੇ ਧਰਨਾ ਦੇ ਦਿੱਤਾ ਅਤੇ ਉਨ੍ਹਾਂ ਦੀ ਲੇਬਰ ਨੂੰ ਉਕਤ ਗੋਦਾਮ ’ਚੋਂ ਜਾਣ ਤੋਂ ਰੋਕ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਲੇਬਰ ਯੂਨੀਅਨ ਦੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਬਦਰੂ ਨਾਲ 5 ਲੱਖ ਰੁਪਏ ਵਿਚ ਮਾਲ ਭਰਨ ਦਾ ਐਗਰੀਮੈਂਟ ਸਾਈਨ ਕੀਤਾ ਹੈ। ਇਸ ਸਬੰਧੀ ਇਹ ਫੈਸਲਾ ਹੋਇਆ ਹੈ ਕਿ ਜੋ ਵੀ ਧਿਰ ਆਪਣੇ ਸਮਝੌਤੇ ਤੋਂ ਭੱਜੇਗੀ, ਉਹ 5 ਲੱਖ ਰੁਪਏ ਹਰਜਾਨਾ ਭਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਮਾਮਲੇ ਸਬੰਧੀ ਸਿਆਸੀ ਦਬਾਅ ਕੰਮ ਕਰ ਰਿਹਾ ਹੈ। ਮਾਲ ਨਾ ਭਰਨ ਲਈ ਜੋ ਖਰਚਾ/ਹਰਜਾਨਾ ਉਨ੍ਹਾਂ ਨੂੰ ਪਵੇਗਾ, ਉਸ ਲਈ ਸਿੱਧੇ ਤੌਰ ’ਤੇ ਸਥਾਨਕ ਪ੍ਰਸ਼ਾਸਨ ਅਤੇ ਲੇਬਰ ਯੂਨੀਅਨ ਦਾ ਉਕਤ ਗੁਰਤੇਜ ਸਿੰਘ ਧਡ਼ਾ ਜ਼ਿੰਮੇਵਾਰ ਹੋਵੇਗਾ।
ਦੂਜੇ ਪਾਸੇ ਲੇਬਰ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਉਕਤ ਠੇਕੇਦਾਰ ਰਣਜੀਤ ਸਿੰਘ ਬਾਹਰੋਂ ਲੇਬਰ ਲਿਆ ਕੇ ਮਾਲ ਭਰਵਾਉਣਾ ਚਾਹੁੰਦਾ ਹੈ, ਜਦਕਿ ਉਨ੍ਹਾ ਦੀ ਮੰਗ ਹੈ ਕਿ ਸਥਾਨਕ ਲੇਬਰ ਤੋਂ ਹੀ ਮਾਲ ਦੀ ਲੋਡਿੰਗ ਕਰਵਾਈ ਜਾਵੇ। ਉਹ ਠੇਕੇਦਾਰ ਵੱਲੋਂ ਨਿਰਧਾਰਿਤ ਰੇਟਾਂ ’ਤੇ ਮਾਲ ਚੁੱਕਣ ਨੂੰ ਤਿਆਰ ਹਨ ਪਰ ਠੇਕੇਦਾਰ ਰਣਜੀਤ ਸਿੰਘ ਬਾਹਰੋਂ ਲਿਆਂਦੀ ਲੇਬਰ ਕੋਲੋਂ ਮਾਲ ਲੋਡ ਕਰਵਾਉਣ ਲਈ ਬਜ਼ਿੱਦ ਹੈ। ਉਹ ਕਿਸੇ ਵੀ ਕੀਮਤ ’ਤੇ ਬਾਹਰੀ ਲੇਬਰ ਨੂੰ ਮਾਲ ਨਹੀਂ ਭਰਨ ਦੇਣਗੇ।
ਇਸ ਸਬੰਧੀ ਤਹਿਸੀਲਦਾਰ ਗੁਰਮੇਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਮਾਹੌਲ ਖਰਾਬ ਨਹੀਂ ਹੋਣ ਦੇਣਗੇ ਅਤੇ ਉਹ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਕੋਈ ਵੀ ਕੰਮ ਵਿਚ ਵਿਘਨ ਪਾਵੇਗਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਪੈਸ਼ਲ ਭਰਨ ਲਈ ਇਕ ਵਾਰ ਕੋਟਭਾਈ ਰੋਡ ਸਥਿਤ ਗੋਦਾਮ ’ਚੋਂ ਮਾਲ ਭਰਵਾ ਦਿੱਤਾ ਗਿਆ ਹੈ।
ਉੱਧਰ, ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।
ਸਰਜਰੀ ਤੋਂ ਬਾਅਦ ਘਰ ਪਰਤੀ ਮੇਲਾਨੀਆ, ਖੁਸ਼ੀ ਦੇ ਮਾਰੇ ਟਰੰਪ ਨੇ ਕਰ 'ਤਾ ਗਲਤ ਟਵੀਟ
NEXT STORY