ਗੋਰਾਇਆ/ਫਗਵਾੜਾ/ਕਪੂਰਥਲਾ (ਮੁਨੀਸ਼)-ਫਗਵਾੜਾ-ਦੁਸਾਂਝ ਕਲਾਂ ਰੋਡ ’ਤੇ ਵਾਪਰੇ ਇਕ ਦਰਦਨਾਕ ਹਾਦਸੇ ’ਚ ਇਕ ਕੁੜੀ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋਈਆਂ ਹਨ, ਜੋ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ ਜਦਕਿ ਮਿਨੀ ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਹਾਦਸੇ ’ਚ 3 ਸਵਾਰੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ ਜਦਕਿ ਬਾਕੀ ਸਵਾਰੀਆਂ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।
ਮੁਕੰਦਪੁਰ ਤੋਂ ਫਗਵਾੜਾ ਜਾਂਦੀ ਸੜਕ ’ਤੇ ਉਸ ਵਕਤ ਚੀਕ-ਚਿਹਾੜਾ ਮਚ ਗਿਆ, ਜਦੋਂ ਸਵਾਰੀਆਂ ਨਾਲ ਭਰੀ ਇਕ ਪ੍ਰਾਈਵੇਟ ਕੰਪਨੀ ਦੀ ਮਿਨੀ ਬੱਸ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸਫੈਦੇ ਨਾਲ ਜਾ ਟਕਰਾਈ, ਜਿੱਥੇ ਲੋਕ ਇਸ ਨੂੰ ਤੇਜ਼ ਰਫਤਾਰ ਹਾਦਸੇ ਦੀ ਵਜ੍ਹਾ ਦੱਸ ਰਹੇ ਹਨ, ਉਥੇ ਹੀ ਬੱਸ ਦਾ ਟਾਇਰ ਫਟਣ ਕਰਕੇ ਇਹ ਹਾਦਸਾ ਵਾਪਰਿਆ ਦੱਸ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਮੰਦਿਰ 'ਚ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

ਇਸ ਮੌਕੇ ਪੁਲਸ ਚੌਕੀ ਦੁਸਾਂਝ ਕਲਾਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਸਵਾਰੀਆਂ ਨਾਲ ਭਰੀ ਬੱਸ ਸ਼ਾਮ ਨੂੰ ਮੁਕੰਦਪੁਰ ਤੋਂ ਫਗਵਾੜਾ ਨੂੰ ਜਾ ਰਹੀ ਸੀ, ਜਦੋਂ ਇਹ ਪਿੰਡ ਦੁਸਾਂਝ ਕਲਾਂ ਅਤੇ ਵਿਰਕਾਂ ਦੇ ਨਜ਼ਦੀਕ ਪੁੱਜੀ ਤਾਂ ਇਸ ਬੱਸ ਦੀ ਕੰਡਕਟਰ ਸਾਈਡ ਵਾਲੀ ਸਾਈਡ ਸਫੈਦੇ ਨਾਲ ਜਾ ਟਕਰਾਈ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ।
ਘਟਨਾ ਦੀ ਜਾਣਕਾਰੀ ਦੁਸਾਂਝ ਕਲਾਂ ਪੁਲਸ ਚੌਕੀ ਦੇ ਮੁਲਾਜ਼ਮਾਂ ਨੂੰ ਦਿੱਤੀ। ਇਸ ਮੌਕੇ ਪੁਲਸ ਮੁਲਾਜ਼ਮਾਂ ਨੇ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ, ਜ਼ਖ਼ਮੀ ਸਵਾਰੀਆਂ ਦੀ ਗਿਣਤੀ ਦਰਜਨ ਦੇ ਕਰੀਬ ਦੱਸੀ ਗਈ ਹੈ, ਜੋਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਸਵਾਰੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਦਰਦਨਾਕ ਹਾਦਸੇ ਵਿਚ ਗੋਰਾਇਆ ਦੇ ਪਿੰਡ ਮਨਸੂਰਪੁਰ ਦੀ ਰਹਿਣ ਵਾਲੀ 22 ਸਾਲਾ ਮਨੀਸ਼ਾ ਮਹਿਮੀ ਲੜਕੀ ਦੀ ਮੌਤ ਹੋ ਗਈ, ਜੋ ਇਕ ਗ਼ਰੀਬ ਪਰਿਵਾਰ ਦੀ ਮਿਹਨਤੀ ਲੜਕੀ ਸੀ ਅਤੇ ਉਹ ਆਪਣੀ ਵੱਡੀ ਭੈਣ ਲਵਪ੍ਰੀਤ, ਜੋ ਸਰਹਾਲ ਮੰਡੀ ਵਿਖੇ ਵਿਆਹੀ ਹੈ, ਨਾਲ ਫਗਵਾੜਾ ਵੱਲ ਬੱਸ ’ਚ ਆ ਰਹੀ ਸੀ। ਮਨੀਸ਼ਾ ਲਾਡੋਵਾਲ ਟੋਲ ਪਲਾਜ਼ਾ ’ਤੇ ਕੰਪਿਊਟਰ ਆਪਰੇਟਰ ਦਾ ਕੰਮ ਕਰਦੀ ਸੀ, ਜਿਸ ਦੀ ਇਸ ਹਾਦਸੇ ’ਚ ਮੌਤ ਹੋ ਗਈ ਹੈ ਜਦਕਿ ਉਸ ਦੀ ਵੱਡੀ ਭੈਣ ਲਵਪ੍ਰੀਤ ਦੀ ਹਾਲਤ ਬੇਹਦ ਨਾਜ਼ੁਕ ਬਣੀ ਹੋਈ ਹੈ। ਜੋ ਚਾਰ ਭੈਣਾਂ ਅਤੇ ਇਕ ਭਰਾ ਹਨ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਵਰਕਾਮ ਵਿਚ ਹੋ ਗਿਆ ਵੱਡਾ ਘਪਲਾ, ਜੇ. ਈ. ਦਾ ਕਾਰਾ ਜਾਣ ਉਡ ਜਾਣਗੇ ਹੋਸ਼
NEXT STORY