ਬਰੇਟਾ (ਬੰਸਲ) : ਸਥਾਨਕ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ। ਜਿਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਸਿਰਫ਼ ਦੋ ਤਿੰਨ ਘੰਟਿਆਂ ਵਿਚ 7 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਅਤੇ ਕੁਝ ਦੁਕਾਨਾਂ ਵਿਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ । ਇਸ ਘਟਨਾ ਨੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ ਹੈ। ਇਹ ਸ਼ਹਿਰ ਵਿਚ ਕੋਈ ਪਹਿਲੀ ਚੋਰੀ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਘਟਨਾ ਵਾਲੇ ਸਥਾਨਾਂ ਤੋਂ ਪੁਲਸ ਸਟੇਸ਼ਨ ਵੀ ਨਜ਼ਦੀਕ ਹੈ। ਇਹ ਚੋਰੀ ਦੀਆਂ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਹਨ। ਪੀੜਤ ਦੁਕਾਨਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚੋਰਾਂ ਨੇ ਸ਼ੈਲੀ ਕਰਿਆਨਾ ਸਟੋਰ 'ਤੇ ਦਾਖਲ ਹੋ ਕੇ ਚੌਲਾਂ ਦੇ ਦੋ ਗੱਟੇ ਚੋਰੀਂ ਕੀਤੇ, ਫਿਰ ਗਊਸ਼ਾਲਾ ਰੋਡ 'ਤੇ ਸਥਿਤ ਇਕ ਜ਼ੀਂਮੀਦਾਰਾਂ ਪੈਸਟੀਸਾਈਡ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਉਸ ਵਿਚੋਂ 40 ਹਜ਼ਾਰ ਰੁਪਏ ਦੀ ਨਕਦੀ ਲੁੱਟੀ।
ਇਸ ਤੋਂ ਬਾਅਦ ਚੋਰਾਂ ਨੇ ਬੱਸ ਸਟੈਂਡ ਰੋਡ 'ਤੇ ਇੱਕ ਬੁਟੀਕ ਦੀ ਦੁਕਾਨ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਤੇ ਹੱਥ ਸਾਫ ਕੀਤਾ। ਫਿਰ ਇਨ੍ਹਾਂ ਨੇ ਬੱਸ ਸਟੈਂਡ ਦੇ ਨਜ਼ਦੀਕ ਇਕ ਰੇਡੀਮੇਡ ਦੀ ਦੁਕਾਨ ਵਿਚੋਂ 35 ਹਜ਼ਾਰ ਦਾ ਸਮਾਨ ਚੋਰੀ ਕੀਤਾ। ਦੁਕਾਨਦਾਰਾਂ ਨੇ ਸਮੂਹਿਕ ਤੌਰ 'ਤੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ।
ਸਿਹਤ ਸੰਚਾਰ 'ਚ ਖੋਜ ਨੀਤੀ-ਨਿਰਮਾਣ ਅਤੇ ਸਮਾਜਿਕ ਬਦਲਾਅ ਨੂੰ ਨਵੀਂ ਦਿਸ਼ਾ ਦੇ ਰਹੀ ਹੈ : ਰਾਘਵੇਂਦਰ ਤਿਵਾੜੀ
NEXT STORY