ਨਵੀਂ ਦਿੱਲੀ— ਜਿਥੇ ਇਕ ਪਾਸੇ ਮੋਦੀ ਸਰਕਾਰ ਡਿਜ਼ੀਟਲ ਲੈਣ-ਦੇਣ ਨੂੰ ਵਧਾਵਾ ਦੇ ਰਹੀ ਹੈ, ਉਥੇ ਹੀ ਦੂਜੇ ਪਾਸੇ ਵੱਡੀ ਗਿਣਤੀ 'ਚ ਅਜਿਹੇ ਬੈਂਕ ਵੀ ਹਨ, ਜੋ ਕਿਸੇ ਵੀ ਤਰ੍ਹਾਂ ਦਾ ਕ੍ਰੈਡਿਟ ਕਾਰਡ ਜਾਰੀ ਨਹੀਂ ਕਰਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਜਾਰੀ ਆਂਕੜਿਆਂ ਮੁਤਾਬਕ ਮਾਰਚ ਦੇ ਅਖੀਰ ਤਕ ਦੇਸ਼ 'ਚ ਕੁੱਲ 49 ਬੈਂਕ ਆਪਣੀ ਸ਼ਾਖਾਵਾਂ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਮੁਹੱਈਆ ਕਰਾ ਰਹੇ ਹਨ ਅਤੇ ਇਨ੍ਹਾਂ 49 ਬੈਂਕਾਂ 'ਚ 17 ਬੈਂਕ ਅਜਿਹੇ ਹਨ, ਜੋ ਕਿਸੇ ਤਰ੍ਹਾਂ ਦਾ ਕ੍ਰੈਡਿਟ ਕਾਰਡ ਜਾਰੀ ਨਹੀਂ ਕਰਦੇ ਹਨ ਭਾਵ ਦੇਸ਼ ਦੇ 35 ਫੀਸਦੀ ਬੈਂਕ ਕ੍ਰੈਡਿਟ ਕਾਰਡ ਕਾਰੋਬਾਰ 'ਚ ਨਹੀਂ ਹਨ।
ਇਹ ਬੈਂਕ ਨਹੀਂ ਜਾਰੀ ਕਰਦੇ ਕ੍ਰੈਡਿਟ ਕਾਰਡ
ਕ੍ਰੈਡਿਟ ਜਾਰੀ ਨਾ ਕਰਨ ਵਾਲੇ 17 ਬੈਂਕਾਂ 'ਚ ਕਈ ਸਰਕਾਰੀ ਬੈਂਕ ਤੇ ਕਈ ਨਿਜੀ ਬੈਂਕ ਵੀ ਸ਼ਾਮਲ ਹਨ। ਆਰ. ਬੀ. ਆਈ. ਦੇ ਆਂਕੜਿਆਂ ਦੇ ਮੁਤਾਬਕ ਇਸ ਸੂਚੀ 'ਚ ਸਭ ਤੋਂ ਪਹਿਲਾ ਸਥਾਨ ਇਲਾਹਾਬਾਦ ਬੈਂਕ, ਦੂਜੇ ਨੰਬਰ 'ਤੇ ਬੈਂਕ ਆਫ ਮਹਾਰਾਸ਼ਟਰ, ਤੀਜੇ 'ਤੇ ਦੇਨਾ ਬੈਂਕ ਫਿਰ ਓਰੀਏਂਟਲ ਬੈਂਕ ਆਫ ਕਾਮਰਸ, ਪੰਜਾਬ ਐਂਡ ਸਿੱਧ ਬੈਂਕ, ਯੂਕੋ ਬੈਂਕ, ਬੰਧਨ ਬੈਂਕ, ਕੈਥੋਲਿਕ ਸਰੀਅਨ ਬੈਂਕ, ਫੇਡਰਲ ਬੈਂਕ, ਆਈ. ਡੀ. ਐੱਫ. ਸੀ. ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਯ ਬੈਂਕ, ਸਾਊਥ ਇੰਡੀਅਨ ਬੈਂਕ, ਲਕਸ਼ਮੀ ਵਿਲਾਸ ਬੈਂਕ, ਵਾਰਕਲੇਸ ਬੈਂਕ, ਡੀ. ਬੀ. ਐੱਸ. ਬੈਂਕ ਅਤੇ ਡਿਊਸ਼ ਬੈਂਕ ਸ਼ਾਮਲ ਹਨ।
ਸਭ ਤੋਂ ਜ਼ਿਆਦਾ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਬੈਂਕ
ਆਰ. ਬੀ. ਆਈ. ਦੇ ਆਂਕੜਿਆਂ ਮੁਤਾਬਕ ਦੇਸ਼ ਦੇ ਕ੍ਰੈਡਿਟ ਕਾਰਡ ਬਾਜ਼ਾਰ 'ਤੇ ਐੱਚ. ਡੀ. ਐੱਫ. ਸੀ. ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਆਈ. ਸੀ. ਆਈ. ਆਈ. ਸੀ. ਆਈ. ਬੈਂਕ ਦਾ ਕਬਜ਼ਾ ਹੈ। ਮਾਰਚ ਦੇ ਅਖੀਰ ਤਕ ਦੇਸ਼ 'ਚ ਲਗਭਗ 3.75 ਕਰੋੜ ਕ੍ਰੈਡਿਟ ਕਾਰਡ ਦਰਜ ਕੀਤੇ ਗਏ ਹਨ। ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਐੱਚ. ਡੀ. ਐੱਫ. ਸੀ. ਬੈਂਕ ਦੇ 1.06 ਕਰੋੜ, ਐੱਸ. ਬੀ. ਆਈ. ਦੇ 62.58 ਲੱਖ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਲਗਭਗ 50 ਲੱਖ ਕ੍ਰੇਡਿਟ ਕਾਰਡ ਹਨ। ਇਨ੍ਹਾਂ ਤੋਂ ਇਲਾਵਾ ਐਕਸਿਸ ਬੈਂਕ ਦੇ ਲਗਭਗ 45 ਲੱਖ, ਸਿਟੀ ਬੈਂਕ ਦੇ 26.71 ਲੱਖ, ਕੋਟਕ ਮਹਿੰਦਰਾ ਬੈਂਕ ਦੇ ਲਗਭਗ 14.63 ਲੱਖ ਅਤੇ ਅਮੇਰੀਕਨ ਐਕਸਪ੍ਰੈੱਸ ਦੇ 11.85 ਲੱਖ ਕ੍ਰੈਡਿਟ ਕਾਰਡ ਹਨ।
ਹੈਰੀ ਵੈਡਸ ਮੇਗਨ ਦੇ ਵਿਆਹ ‘ਚ ਆਪਣੇ ਖਾਸ ਪਕਵਾਨਾਂ ਨਾਲ ਪੁੱਜੀ ਭਾਰਤੀ ਮੂਲ ਦੀ ਸ਼ੈਫ
NEXT STORY