ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਸ ਸਾਲ ਜਨਵਰੀ ਮਹੀਨੇ ਵਿਚ ਅਗਵਾ ਸੰਯੁਕਤ ਰਾਸ਼ਟਰ (ਯੂ. ਐੱਨ) ਦੀ ਕਰਮਚਾਰੀ ਅਤੇ ਉਸ ਦੇ ਪੁੱਤਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 22 ਜਨਵਰੀ 2018 ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਅਫਗਾਨੀ ਮਹਿਲਾ ਦੀ ਕਾਰ ਨੂੰ ਰੋਕ ਲਿਆ ਸੀ, ਉਦੋਂ ਤੋਂ ਮਹਿਲਾ ਅਤੇ ਉਸ ਦਾ ਪੁੱਤਰ ਲਾਪਤਾ ਸਨ।
ਉਨ੍ਹਾਂ ਦੇ ਅਫਗਾਨੀ ਡਰਾਈਵਰ ਦੀ ਲਾਸ਼ ਮਾਰਚ 'ਚ ਮਿਲੀ ਸੀ। ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੇ ਜਨਰਲ ਸਕੱਤਰ ਦੇ ਵਿਸ਼ੇਸ਼ ਨੁਮਾਇੰਦੇ ਨੇ ਕਿਹਾ, ''ਅਸੀਂ ਆਪਣੇ ਸਹਿ-ਕਰਮਚਾਰੀਆਂ ਵਿਚੋਂ ਇਕ ਦੇ ਅਗਵਾ ਕਰਨ ਅਤੇ ਸਾਡੇ ਕਿਸੇ ਸਹਿਯੋਗੀ ਦੀ ਜਾਣ-ਬੁੱਝ ਕੇ ਕਤਲ ਕੀਤੇ ਜਾਣ ਦੀ ਨਿੰਦਾ ਕਰਦੇ ਹਾਂ।'' ਹਾਲ ਹੀ ਦੇ ਸਾਲਾਂ ਵਿਚ ਅਫਗਾਨਿਸਤਾਨ ਦੇ ਕਾਬੁਲ ਅਤੇ ਦੂਜੇ ਸ਼ਹਿਰਾਂ ਵਿਚ ਅਫਗਾਨ ਨਾਗਰਿਕਾਂ ਦੀ ਧਨ ਵਸੂਲੀ ਲਈ ਅਗਵਾ ਕਰਨ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਇਸ ਦੌਰਾਨ ਕਈ ਵਿਦੇਸ਼ੀਆਂ ਦੇ ਅਗਵਾ ਹੋਣ ਦੀਆਂ ਵੀ ਘਟਨਾਵਾਂ ਵਾਪਰੀਆਂ।
ਲੋਕਾਂ ਦੇ ਅਨੋਖੇ ਵਿਰੋਧ ਕਾਰਨ ਸਰਕਾਰ ਨੂੰ ਘਟਾਉਣੀਆਂ ਪਈਆਂ ਸੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY