ਬਰਲਿਨ (ਏਜੰਸੀ)- ਭਾਰਤ ਵਿਚ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਰਹਿੰਦਾ ਹੈ ਅਤੇ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬੀਤੇ 9 ਦਿਨਾਂ ਵਿਚ ਪੈਟਰੋਲ 2.24 ਰੁਪਏ ਅਤੇ ਡੀਜ਼ਲ 2.15 ਰੁਪਏ ਮਹਿੰਗਾ ਹੋ ਚੁੱਕਾ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਉਹ ਕੀਮਤਾਂ ਘੱਟ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸਾਲ 2000 ਵਿਚ ਅਜਿਹੇ ਹੀ ਹਾਲਾਤ ਜਰਮਨੀ ਵਿਚ ਵੀ ਪੈਦਾ ਹੋਏ ਸਨ ਅਤੇ ਉਥੋਂ ਦੇ ਕੁਝ ਲੋਕਾਂ ਨੇ ਕੁਝ ਅਜਿਹੀ ਤਕਰੀਬ ਕੱਢੀ ਕਿ ਸਰਕਾਰ ਨੂੰ ਕੀਮਤਾਂ ਘੱਟ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਜਰਮਨੀ ਵਿਚ ਸਾਲ 2000 ਵਿਚ ਜਦੋਂ ਦੁਨੀਆ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਵਿਚ ਗੁੱਸਾ ਭਰ ਗਿਆ ਅਤੇ ਲੋਕ ਵਿਰੋਧ ਵਿਚ ਸੜਕਾਂ ਉੱਤੇ ਉਤਰ ਗਏ ਸਨ। ਇਥੋਂ ਦੇ ਲੋਕਾਂ ਨੇ ਆਪਣੀਆਂ ਗਡੀਆਂ ਸੜਕਾਂ ਉੱਤੇ ਹੀ ਛੱਡ ਦਿੱਤੀਆਂ ਸਨ ਅਤੇ ਕੰਮ ਉੱਤੇ ਨਿਕਲ ਗਏ ਸਨ। ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਪੇਂਡੂ ਇਲਾਕਿਆਂ ਤੋਂ 250 ਟਰੱਕ ਡਰਾਈਵਰ, ਕਿਸਾਨ ਅਤੇ ਟੈਕਸੀ ਡਰਾਈਵਰ ਦੇਸ਼ ਦੀ ਰਾਜਧਾਨੀ ਬਰਲਿਨ ਪਹੁੰਚ ਗਏ। ਉਨ੍ਹਾਂ ਨੇ ਆਪਣੀਆਂ ਗੱਡੀਆਂ ਸਿਟੀ ਸੈਂਟਰ ਉੱਤੇ ਸੜਕਾਂ ਉੱਤ ਹੀ ਛੱਡ ਦਿੱਤੀਆਂ ਸਨ। ਅਜਿਹੇ ਵਿਚ 5 ਕਿਲੋਮੀਟਰ ਤੱਕ ਗੱਡੀਆਂ ਦਾ ਲੰਬਾ ਕਾਫਲਾ ਖੜਾ ਹੋ ਗਿਆ। ਕਈ ਘੰਟਿਆਂ ਤੱਕ ਹਾਲਾਤ ਅਜਿਹੇ ਹੀ ਰਹੇ ਤਾਂ ਚਾਰੋ ਪਾਸੇ ਅਫਰਾ-ਤਫਰੀ ਮਚ ਗਈ। ਹਰ ਪਾਸੇ ਸੜਕਾਂ ਉੱਤੇ ਜਾਮ ਲੱਗ ਗਿਆ ਸੀ।
ਲੇਇਪਜ਼ਿੰਗ ਸਿਟੀ ਵਿਚ ਰੋਡ ਨੈਟਵਰਕ ਨੂੰ ਗੱਡੀਆਂ ਤੋਂ ਬਲਾਕ ਕਰਨ ਲਈ ਤਕਰੀਬਨ 300 ਕਿਸਾਨ ਪਹੁੰਚੇ ਸਨ। ਟਰੱਕ ਡਰਾਈਵਰ ਨੇ ਬਰਲਿਨ ਦੇ ਬਾਹਰ ਮੁੱਖ ਰਸਤਾ ਤੱਕ ਬਲਾਕ ਕਰ ਦਿੱਤਾ ਸੀ, ਜਿਸ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਾਆ ਸੀ। ਉਥੇ ਹੀ ਬੈਲਜੀਅਮ ਦੇ ਬਾਰਡਰ ਉੱਤੇ ਮੌਜੂਦ ਦੋ ਕਾਰ ਫੈਕਟਰੀਆਂ ਵਿਚ ਇਸ ਦੀ ਵਜ੍ਹਾ ਨਾਲ ਕੰਮਕਾਜ ਠੱਪ ਹੋ ਗਿਆ।
ਜਨਤਾ ਦੇ ਇਸ ਅਜੀਬੋ-ਗਰੀਬ ਵਿਰੋਧ ਨਾਲ ਜਰਮਨੀ ਦੀ ਸਰਕਾਰ ਉੱਤੇ ਕਾਫੀ ਦਬਾਅ ਪਿਆ ਅਤੇ ਵਿਰੋਧੀ ਧੜਿਆਂ ਵਲੋਂ ਵੀ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਲਈ ਕਾਫੀ ਧਰਨਾ-ਪ੍ਰਦਰਸ਼ਨ ਵੀ ਕੀਤੇ ਗਏ। ਇਸ ਤਰ੍ਹਾਂ ਲਗਾਤਾਰ ਵਿਰੋਧ ਕਾਰਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਲੱਗਣ ਵਾਲੇ ਟੈਕਸ ਨੂੰ ਵਾਪਸ ਲੈ ਲਿਆ।
ਨੈਸ਼ਨਲ ਐੱਸ. ਸੀ/ ਐੱਸ. ਟੀ. ਕਮੀਸ਼ਨ ਕੋਲ ਪੁੱਜਾ ਪਿੰਡ ਚੱਕ ਸ਼ੇਰੇਵਾਲਾ ਦਾ ਮਾਮਲਾ
NEXT STORY