ਬੀਜਿੰਗ— ਅਮਰੀਕਾ ਨੇ ਚੀਨ 'ਚ ਆਪਣੇ ਨਾਗਰਿਕਾਂ ਨੂੰ ਸਿਹਤ ਸੰਬੰਧੀ ਅਲਰਟ ਜਾਰੀ ਕੀਤਾ ਹੈ। ਦਰਅਸਲ ਇਥੇ ਅਮਰੀਕਾ ਦੇ ਦੂਤਘਰ 'ਚ ਇਕ ਕਰਮਚਾਰੀ ਨੂੰ ਬ੍ਰੇਨ ਇੰਜਰੀ ਹੋ ਗਈ। ਕਰਮਚਾਰੀਆਂ ਨੂੰ ਕਿਸੇ ਅਸਾਧਾਰਨ ਆਵਾਜ਼ ਜਾਂ ਕਿਸੇ ਵੀਜ਼ਨ ਤੋਂ ਚੌਕਸ ਰਹਿਣ ਨੂੰ ਕਿਹਾ ਗਿਆ ਹੈ। ਪਿਛਲੇ ਸਾਲ ਕਿਊਬਾ 'ਚ ਅਮਰੀਕੀ ਡਿਪਲੋਪੈਟਾਂ 'ਚ ਇਸੇ ਤਰ੍ਹਾਂ ਦੀ ਰਹੱਸਮਈ ਬਿਮਾਰੀ ਦੇ ਲੱਛਣ ਪਾਏ ਗਏ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਜਿਹੋ ਜਿਹੇ ਹਾਲਾਤ ਪਿਛਲੇ ਸਾਲ ਹਵਾਨਾ 'ਚ ਸਨ ਕੁਝ ਉਸੇ ਤਰ੍ਹਾਂ ਦੇ ਸੰਕੇਤ ਵੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਮੈਡੀਕਲ ਟੀਮ ਭੇਜੀ ਜਾ ਰਹੀ ਹੈ।
ਦੂਤਘਰ ਦੇ ਬੁਲਾਰੇ ਜਿਨੀ ਲੀ ਨੇ ਕਿਹਾ ਕਿ ਗੁਆਂਗਜੀ ਸ਼ਹਿਰ 'ਚ ਯੂ.ਐੱਸ. ਦੂਤਘਰ 'ਚ ਕੰਮ ਕਰਦੇ ਹੋਏ ਕਰਮਚਾਰੀ 'ਚ 2017 ਤੇ ਅਪ੍ਰੈਲ 2018 ਵਿਚਾਲੇ ਕਈ ਤਰ੍ਹਾਂ ਦੇ ਲੱਛਣ ਪਾਏ ਗਏ। ਕਰਮਚਾਰੀ ਨੂੰ ਵਾਪਸ ਅਮਰੀਕਾ ਭੇਜਿਆ ਗਿਆ ਸੀ ਤੇ 18 ਮਈ ਨੂੰ ਦੂਤਘਰ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਬ੍ਰੇਨ ਇੰਜਰੀ ਹੈ। ਫਿਲਹਾਲ ਅਜਿਹੇ ਲੱਛਣ ਕਿਸੇ ਹੋਰ ਕਰਮਚਾਰੀ 'ਚ ਨਹੀਂ ਪਾਏ ਗਏ ਹਨ। ਬੀਜਿੰਗ ਸਥਿਤ ਅਮਰੀਕੀ ਦੂਤਘਰ ਦੇ ਇਕ ਅਧਿਕਾਰੀ ਨੇ ਪਛਾਣ ਜਨਤਕ ਨਾ ਕਰਨ ਦੀ ਸ਼ਰਤ 'ਤੇ ਕਿਹਾ, 'ਅਸੀਂ ਇਸ ਸਮੇਂ ਹਵਾਨਾ ਦੀ ਘਟਨਾ ਨਾਲ ਇਸ ਨੂੰ ਨਹੀਂ ਜੋੜ ਸਕਦੇ ਪਰ ਸਾਰੀਆਂ ਭਾਵਨਾਵਾਂ ਦੀ ਜਾਂਚ ਕਰ ਰਹੇ ਹਾਂ।'
ਦੂਤਘਰ ਦੇ ਸਿਹਤ ਅਲਰਟ 'ਚ ਕਿਹਾ ਗਿਆ ਕਿ ਦੂਤਘਰ ਦੇ ਕਰਮਚਾਰੀ ਨੇ 'ਹਾਲ ਹੀ 'ਚ ਤੇਜ਼ ਅਸਪੱਸ਼ਟ ਪਰ ਅਸਾਧਾਰਨ ਆਵਾਜ਼ ਤੇ ਦਬਾਅ ਦੀ ਸਨਸਨੀ ਜਿਹੀ ਮਹਿਸੂਸ ਕੀਤੀ।' ਕੀ ਹੋਇਆ ਸੀ ਹਵਾਨਾ 'ਚ? ਸਾਲ 2016 'ਚ ਕਿਊਬਾ ਦੇ ਹਵਾਨਾ ਸਥਿਤ ਅਮਰੀਕੀ ਦੂਤਘਰ 'ਤੇ ਡਿਪਲੋਮੈਟਾਂ 'ਤੇ ਰਹੱਸਮਈ ਹਮਲੇ ਕੀਤੇ ਗਏ ਸੀ। ਇਥੇ ਕਿਸੇ ਰੇਡੀਓਥਰਮੀ ਤੇ ਸੋਨਾਰ ਤਰੰਗਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਨਾਲ ਅਮਰੀਕੀ ਦੂਤਘਰ 'ਚ ਰਹਿ ਰਹੇ ਡਿਪਲੋਮੈਟਾਂ ਦੀ ਸਿਹਤ ਖਰਾਬ ਹੋ ਗਈ। ਅਮਰੀਕੀ ਵਿਦੇਸ਼ ਮੰਤਰਾਲੇ ਦੇ 20 ਤੋਂ ਜ਼ਿਆਦਾ ਡਿਪਲੋਮੈਟ ਇਸ ਸੋਨਾਰ ਤਰੰਗਾਂ ਦੀ ਲਪੇਟ 'ਚ ਆ ਗਏ।
ਸ਼ਿਮਲਾ 'ਚ ਲੱਗੀ ਅੱਗ, 4 ਵਾਹਨ ਸੜੇ
NEXT STORY