ਕੋਲਕਾਤਾ (ਭਾਸ਼ਾ)-ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਿਹਾ ਕਿ ਨਵੀਂ ਇਨਸਾਲਵੈਂਸੀ ਐਂਡ ਬੈਂਕ੍ਰਪਸੀ ਕੋਡ (ਆਈ. ਬੀ. ਸੀ.) ਲਾਗੂ ਹੋਣ ਨਾਲ ਦੇਸ਼ 'ਚ ਮਿਲੀਭੁਗਤ ਨਾਲ ਚੱਲਣ ਵਾਲਾ ਪੂੰਜੀਵਾਦ (ਕਰੋਨੀ ਕੈਪੀਟਲਿਜ਼ਮ) ਖ਼ਤਮ ਹੋ ਜਾਵੇਗਾ ਹਾਲਾਂਕਿ ਇਸ ਕਾਨੂੰਨ ਦੇ ਅਮਲ 'ਚ ਆਉਣ 'ਤੇ ਅਜੇ ਕੁਝ ਸ਼ੁਰੂਆਤੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਦੀ ਸਰਕਾਰ ਦੇ ਪ੍ਰਮੁੱਖ ਸੁਧਾਰਾਂ 'ਤੇ ਪ੍ਰਕਾਸ਼ ਪਾਉਂਦਿਆਂ ਕਾਂਤ ਨੇ ਕਿਹਾ, ''ਆਈ. ਬੀ. ਸੀ. ਦੇ ਲਾਗੂ ਹੋਣ ਨਾਲ ਮਿਲੀਭੁਗਤ ਨਾਲ ਚੱਲਣ ਵਾਲੇ ਪੂੰਜੀਵਾਦ ਦਾ ਅੰਤ ਯਕੀਨੀ ਹੋਵੇਗਾ। ਪਹਿਲਾਂ ਤੁਸੀਂ ਕਰਜ਼ਾ ਲੈਂਦੇ ਸੀ ਅਤੇ ਵਾਪਸ ਨਹੀਂ ਮੋੜਦੇ ਸੀ ਪਰ ਜੇਕਰ ਹੁਣ ਤੁਸੀਂ ਭੁਗਤਾਨ ਨਾ ਕੀਤਾ ਤਾਂ ਤੁਹਾਨੂੰ ਆਪਣੇ ਵਪਾਰ ਤੋਂ ਹੱਥ ਧੋਣਾ ਪਵੇਗਾ।'' ਇੰਡੀਅਨ ਚੈਂਬਰ ਆਫ ਕਾਮਰਸ (ਆਈ. ਸੀ. ਸੀ.) ਦੇ ਇਕ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਮੰਨਿਆ ਕਿ ਆਈ. ਬੀ. ਸੀ. ਕੋਡ 'ਚ ਅਜੇ ਕੁਝ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਨਵਾਂ ਕਾਨੂੰਨ ਹੈ ਅਤੇ ਉਮੀਦ ਹੈ ਕਿ ਇਹ ਬਿਹਤਰ ਨਤੀਜੇ ਦੇਵੇਗਾ। ਕਾਂਤ ਨੇ ਕਿਹਾ ਕਿ ਐੱਨ. ਪੀ. ਏ. ਦੀ ਵਜ੍ਹਾ ਨਾਲ ਬੈਂਕ ਠੱਪ ਹੋ ਰਹੇ ਹਨ ਅਤੇ ਇਸ 'ਚ ਜਨਤਕ ਪੈਸਾ ਜੁੜਿਆ ਹੋਣ ਦੇ ਨਾਤੇ ਸਰਕਾਰ ਨੂੰ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ।
ਸੰਬੰਧਾਂ 'ਚ ਪ੍ਰਗਤੀ ਤਕ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਵਾਰਤਾ ਤੋਂ ਕੀਤਾ ਇਨਕਾਰ
NEXT STORY