ਲੰਡਨ— ਆਪਣੇ ਲਈ ਝੂਠ ਬੋਲਣਾ ਹੌਲੀ-ਹੌਲੀ ਤੁਹਾਨੂੰ ਇਕ ਵੱਡਾ ਝੂਠਾ ਬਣਾ ਸਕਦਾ ਹੈ ਅਤੇ ਅਖੀਰ ਤੁਹਾਨੂੰ ਉਸ ਸਥਿਤੀ 'ਚ ਲਿਆ ਦੇਵੇਗਾ, ਜਿਥੇ ਤੁਹਾਡਾ ਦਿਮਾਗ ਬੇਈਮਾਨੀ 'ਚ ਲੱਗਣ ਲੱਗੇਗਾ। ਤੁਹਾਨੂੰ ਧੋਖਾ ਕਰਨਾ ਸੌਖਾਲਾ ਲੱਗੇਗਾ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਨਤੀਜਾ ਦੱਸਦਾ ਹੈ ਕਿ ਛੋਟੇ ਝੂਠ ਬੋਲਣਾ ਸਾਡੇ ਦਿਮਾਗ ਨੂੰ ਨਾਂਹਪੱਖੀ ਭਾਵਨਾਵਾਂ ਨਾਲ ਜੋੜ ਦਿੰਦਾ ਹੈ ਅਤੇ ਸਾਨੂੰ ਆਉਣ ਵਾਲੇ ਸਮੇਂ 'ਚ ਵੱਡੇ ਝੂਠ ਬੋਲਣ ਲਈ ਉਤਸ਼ਾਹਿਤ ਕਰਦਾ ਹੈ।
ਇਸ ਤੋਂ ਇਲਾਵਾ ਦਿਮਾਗ ਦਾ ਇਕ ਹਿੱਸਾ ਭਾਵਨਾ ਨਾਲ ਜੁੜਿਆ ਹੁੰਦਾ ਹੈ। ਜਦੋਂ ਲੋਕ ਆਪਣੇ ਫਾਇਦੇ ਲਈ ਪਹਿਲੀ ਵਾਰ ਝੂਠ ਬੋਲਦੇ ਹਨ ਤਾਂ ਵੱਧ ਸਰਗਰਮ ਹੋ ਜਾਂਦਾ ਹੈ। ਦਿਮਾਗ ਦੀ ਹਰ ਵਾਰ ਝੂਠ ਬੋਲਣ ਦੀ ਪ੍ਰਕਿਰਿਆ ਹੌਲੀ ਹੁੰਦੀ ਜਾਂਦੀ ਹੈ, ਜਦੋਂ ਝੂਠ ਦਾ ਨਤੀਜਾ ਵਧਦਾ ਜਾਂਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਦਿਮਾਗ ਦੀ ਸਰਗਰਮੀ 'ਚ ਵੱਧ ਗਿਰਾਵਟ ਆਉਣਾ ਆਉਣ ਵਾਲੇ ਸਮੇਂ 'ਚ ਵੱਡੇ ਝੂਠ ਬੋਲਣ ਦੀ ਭਵਿੱਖਬਾਣੀ ਕਰਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਤਾਲੀ ਸ਼ਿਰੋਤ ਨੇ ਕਿਹਾ ਕਿ ਜਦੋਂ ਅਸੀਂ ਨਿੱਜੀ ਫਾਇਦੇ ਲਈ ਝੂਠ ਬੋਲਦੇ ਹਾਂ ਤਾਂ ਸਾਡਾ ਦਿਮਾਗ ਨਾਂਹਪੱਖੀ ਭਾਵਨਾ ਪੈਦਾ ਕਰਦਾ ਹੈ। ਇਹ ਤੈਅ ਕਰਦਾ ਹੈ ਕਿ ਅਸੀਂ ਕਿਸ ਹੱਦ ਤੱਕ ਝੂਠ ਬੋਲਣਾ ਹੈ।
ਇਸ ਨਹੁੰ ਪਾਲਿਸ਼ ਦੀ ਕੀਮਤ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
NEXT STORY