ਜਲੰਧਰ — ਸਰਵਾਈਕਲ ਕੈਂਸਰ ਵਿਚ ਹਲਦੀ ਫਾਇਦੇਮੰਦ ਹਲਦੀ ਦੇ ਗੁਣਾਂ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਹ ਬਹੁਤ ਚੰਗਾ ਐਂਟੀਆਕਸੀਡੈਂਟ ਹੈ ਜੋ ਸੱਟ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦਗਾਰ ਹੈ। ਔਰਤਾਂ ਨੂੰ ਹੋਣ ਵਾਲਾ ਸਰਵਾਈਕਲ ਕੈਂਸਰ, ਹਿਊਮਨ ਪੈਪੀਲੋਮਾ ਵਾਇਰਸ ਕਾਰਨ ਹੁੰਦਾ ਹੈ। ਹਲਦੀ ਉਸ ਨੂੰ ਰੋਕਣ ਵਿਚ ਬਹੁਤ ਹੀ ਮਦਦਗਾਰ ਹੈ। ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਚਿਊਟ (ਸੀ. ਐੱਨ. ਸੀ. ਆਈ.) ਦੇ ਵਿਗਿਆਨੀਆਂ ਨੇ 5 ਸਾਲ ਹਲਦੀ 'ਤੇ ਖੋਜ ਕੀਤੀ ਅਤੇ ਖੋਜ ਵਿਚ ਲਗਭਗ 400 ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਇਹ ਔਰਤਾਂ ਸਰਵੀਕਸ ਕੈਂਸਰ ਤੋਂ ਪੀੜਤ ਸਨ। ਖੋਜ ਕਰਨ ਵਾਲੇ ਵਿਗਿਆਨੀ ਪਾਰਸ ਵਾਸੁ ਨੇ ਕਿਹਾ ਕਿ ਉਹ ਛੇਤੀ ਹੀ ਕਰਕਿਊਮਿਨ ਨਾਂ ਦੇ ਤੱਤ ਦੀ ਖੋਜ ਕਰ ਰਹੇ ਸਨ ਜੋ ਵਿਸ਼ਾਣੂ ਰੋਧਕ ਹੈ ਅਤੇ ਐੱਨ. ਪੀ. ਵੀ. ਨਾਲ ਲੜਨ ਵਿਚ ਮਦਦਗਾਰ ਹੈ। ਇਹ ਤੱਤ ਹਲਦੀ ਵਿਚ ਪਾਇਆ ਜਾਂਦਾ ਹੈ। ਲਗਭਗ 260 ਔਰਤਾਂ ਜੋ ਸਰਵਾਈਕਲ ਕੈਂਸਰ ਤੋਂ ਪੀੜਤ ਸਨ, ਨੂੰ ਕਰਕਿਊਮਿਨ ਕੈਪਸੂਲ ਦਿੱਤੇ ਗਏ ਜਦੋਂ ਕਿ ਬਾਕੀ ਔਰਤਾਂ ਨੂੰ ਇਹ ਨਹੀਂ ਦਿੱਤਾ ਗਿਆ। ਇਸ ਖੋਜ ਵਿਚ ਪਾਇਆ ਗਿਆ ਕਿ ਇਸ ਨੂੰ ਖਾਣ ਤੋਂ ਬਾਅਦ ਔਰਤਾਂ ਦਾ ਐੱਚ. ਪੀ. ਵੀ. ਇਨਫੈਕਸ਼ਨ ਜਾਂ ਤਾਂ ਠੀਕ ਹੋ ਗਿਆ ਜਾਂ ਫੈਲਣ ਤੋਂ ਰੁਕ ਗਿਆ।
ਮਨਾਓ ਪੌਸ਼ਟਿਕ ਦੀਵਾਲੀ 'ਤੇ ਘਰ ਹੀ ਬਣਾਓ 'ਆਲੂ ਬਮ'
NEXT STORY