ਜਲੰਧਰ— ਆਂਡਾ ਖਾਣ 'ਚ ਜਿੰਨਾ ਫਾਇੰਦੇਮੰਦ ਹੈ, ਓਨਾ ਹੀ ਇਹ ਵਾਲਾਂ ਲਈ ਵੀ ਲਾਭਦਾਇਕ ਸਾਬਿਤ ਹੁੰਦਾ ਹੈ। ਵਾਲਾਂ ਦੇ ਝੜਨ ਦੀ ਪਰੇਸ਼ਾਨੀ ਹੋਵੇ ਜਾਂ ਡੈਂਡ੍ਰਫ ਅਤੇ ਡ੍ਰਾਈਨੈੱਸ, ਆਂਡਾ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਨੂੰ ਜੜ੍ਹ ਤੋਂ ਦੂਰ ਕਰਨ 'ਚ ਮਦਦਗਾਰ ਸਾਬਿਤ ਹੁੰਦਾ ਹੈ। ਆਂਡੇ 'ਚ ਮੌਜੂਦ ਫੈਟੀ ਐਸਿਡ ਵਾਲਾਂ ਨੂੰ ਪੋਸ਼ਨ ਦਿੰਦਾ ਹੈ, ਜਿਸ ਨਾਲ ਵਾਲ ਡਰਾਈ ਨਹੀਂ ਹੁੰਦੇ। ਆਂਡੇ 'ਚ ਕਈ ਵਿਟਾਮਿਨਸ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ। ਜੇ ਤੁਸੀਂ ਵੀ ਝੜਦੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਆਂਡੇ ਤੋਂ ਬਣੇ ਇਨ੍ਹਾਂ ਹੇਅਰਮਾਕਸ ਦੀ ਵਰਤੋਂ ਕਰੋ।
- ਆਂਡਾ ਅਤੇ ਆਲਿਫ ਆਇਲ
ਇਕ ਬਾਊਲ 'ਚ ਆਂਡਾ ਅਤੇ 3 ਟੀ-ਸਪੂਨ ਆਲਿਵ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕਰੋ। ਇਸ ਹੇਅਰਮਾਸਕ ਨੂੰ ਆਪਣੇ ਵਾਲਾਂ 'ਚ ਚੰਗੀ ਤਰ੍ਹਾਂ ਲਗਾਓ। ਅੱਧੇ ਘੰਟੇ ਲਈ ਇਸ ਮਾਕਸ ਨੂੰ ਵਾਲਾਂ 'ਚ ਲੱਗਾ ਰਹਿਣ ਦਿਓ। ਬਾਅਦ 'ਚ ਤਾਜੇ ਪਾਣੀ ਨਾਲ ਧੋ ਲਓ। ਇਸ ਨਾਲ ਵਾਲਾਂ 'ਚ ਸ਼ਾਈਨ ਆਵੇਗੀ ਅਤੇ ਨਾਲ ਹੀ ਵਾਲਾਂ ਦਾ ਝੜਨਾ ਬੰਦ ਹੋ ਜਾਣਗੇ।
- ਆਂਡਾ ਅਤੇ ਨਿੰਬੂ
ਇਕ ਆਂਡੇ ਅਤੇ 3 ਟੀ-ਸਪੂਨ ਨਿੰਬੂ ਦੇ ਰਸ ਨੂੰ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸਨੂੰ ਆਪਣੇ ਵਾਲਾਂ ਰਗੜੋ। 2 ਘੰਟੇ ਬਾਅਦ ਵਾਲਾਂ ਨੂੰ ਧੋ ਲਓ, ਫਿਰ ਸ਼ੈਪੂ ਲਗਾਓ। ਹਾਫਤੇ 'ਚ ਇਕ ਵਾਰ ਇਸ ਹੇਅਰਮਾਕਸ ਨੂੰ ਲਗਾਓ।
- ਆਂਡੇ ਦੀ ਜਰਦੀ ਅਤੇ ਐਵੋਕਾਡੋ
2 ਆਂਡਿਆਂ ਦੀ ਜਰਦੀ ਅਤੇ ਐਵੋਕਾਡੋ ਨੂੰ ਚੰਗੀ ਤਰ੍ਹਾਂ ਮਿਲਾ ਲਓ। ਪਹਿਲਾਂ ਇਸ ਨੂੰ ਸਕੈਲਪ 'ਤੇ ਲਗਾਓ ਅਤੇ ਬਾਅਦ 'ਚ ਪੂਰੇ ਵਾਲਾਂ 'ਚ ਚੰਗੀ ਤਰ੍ਹਾਂ ਲਗਾ ਲਓ। 20 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ 'ਚ ਪਾਣੀ ਨਾਲ ਧੋ ਲਓ।
- ਆਂਡੇ ਦੀ ਜਰਦੀ ਅਤੇ ਦਹੀਂ
ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਦਹੀਂ ਲਓ ਅਤੇ ਉਸ 'ਚ ਆਂਡੇ ਦਾ ਪੀਲਾ ਹਿੱਸਾ ਚੰਗੀ ਤਰ੍ਹਾਂ ਮਿਕਸ ਕਰੋ। ਇਸ ਪੈਕ ਨੂੰ ਬਰੱਸ਼ ਨਾਲ ਵਾਲਾਂ 'ਚ ਲਗਾਓ। 30 ਮਿੰਟ ਤੱਕ ਇਸ ਪੇਸਟ ਨੂੰ ਲੱਗਾ ਰਹਿਣ ਦਿਓ ਅਤੇ ਬਾਅਦ 'ਚ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਚਮਕਦਾਰ ਹੋ ਜਾਣਗੇ।
- ਆਂਡਾ, ਸ਼ਹਿਦ, ਦਹੀਂ ਅਤੇ ਨਾਰੀਅਲ ਦਾ ਤੇਲ
ਇਕ ਆਂਡਾ, ਇਕ ਟੇਬਲ-ਸਪੂਨ ਦਹੀਂ ਅਤੇ ਅੱਧਾ ਚਮਚ ਨਾਰੀਅਲ ਦੇ ਤੇਲ ਨੂੰ ਮਿਕਸ ਕਰ ਕੇ ਹੇਅਰ ਪੈਕ ਤਿਆਰ ਕਰ ਲਓ। ਇਸਨੂੰ ਆਪਣੇ ਵਾਲਾਂ 'ਚ 2 ਘੰਟੇ ਤੱਕ ਲੱਗਾ ਰਹਿਣ ਦਿਓ। ਬਾਅਦ 'ਚ ਪਾਣੀ ਨਾਲ ਧੋ ਲਓ। ਜੇ ਤਸੀਂ ਰਾਤ ਨੂੰ ਲਗਾ ਕੇ ਸਵੇਰ ਨੂੰ ਧੋਵੋ ਤਾਂ ਇਹ ਸਭ ਤੋਂ ਬਿਹਤਰ ਹੈ।
- ਆਂਡਿਆਂ ਨਾਲ ਵਾਲਾਂ ਨੂੰ ਕਰੋ ਕੰਡੀਸ਼ਨਰ
ਇਕ ਬਾਊਲ 'ਚ ਇਕ ਆਂਡਾ ਪਾ ਕੇ ਚੰਗੀ ਤਰ੍ਹਾਂ ਬੀਟ ਕਰ ਲਓ। ਇਸਨੂੰ ਆਪਣੇ ਵਾਲਾਂ 'ਚ 3 ਘੰਟੇ ਤੱਕ ਲੱਗਾ ਰਹਿਣ ਦਿਓ। ਪਹਿਲਾਂ ਇਸਨੂੰ ਸਾਦੇ ਪਾਣੀ ਨਾਲ ਧੋ ਲਓ, ਬਾਅਦ 'ਚ ਸ਼ੈਪੂ ਨਾਲ ਧੋਵੋ ਤਾਂ ਕਿ ਆਂਡੇ ਦੀ ਬਦਬੂ ਚਲੀ ਜਾਵੇ।
ਇਹ ਹਨ ਦੁਨੀਆ ਦੇ ਸਭ ਤੋਂ ਸੁੰਦਰ ਨੋਟ
NEXT STORY