ਵੈੱਬ ਡੈਸਕ- ਹਲਕੀ ਠੰਡ ਦਾ ਮੌਸਮ ਅਜੇ ਵੀ ਜਾਰੀ ਹੈ, ਅਜਿਹੇ ਵਿਚ ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੇ ਵਿੰਟਰ ਵੀਅਰ ’ਚ ਨਜ਼ਰ ਆ ਰਹੀਆਂ ਹਨ। ਸਵੈਟਰ, ਕੋਟ, ਜੈਕੇਟ ਅਤੇ ਵਿੰਟਰ ਡਰੈੱਸ ਵਰਗੇ ਆਪਸ਼ਨਜ਼ ’ਚ ਜੈਕੇਟ ਸਭ ਤੋਂ ਹਰਮਨ ਪਿਆਰੀ ਰਹਿੰਦੀ ਹੈ। ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀਆਂ ਜੈਕੇਟਾਂ ਪਸੰਦ ਕਰਦੀਆਂ ਹਨ, ਜਿਵੇਂ ਡੈਨਿਮ ਜੈਕੇਟ, ਲੈਦਰ ਜੈਕੇਟ, ਬਫਰ ਜੈਕੇਟ ਆਦਿ। ਇਨ੍ਹਾਂ ’ਚ ਪਲੇਨ ਸਿੰਗਲ ਕਲਰ ਵਾਲੀ ਜੈਕੇਟ ਤੋਂ ਲੈ ਕੇ ਆਕਰਸ਼ਕ ਪ੍ਰਿੰਟਿਡ ਡਿਜ਼ਾਈਨ ਵਾਲੀਆਂ ਜੈਕੇਟਾਂ ਤੱਕ ਸ਼ਾਮਲ ਹਨ। ਪ੍ਰਿੰਟਿਡ ਜੈਕੇਟ ਇਸ ਸੀਜ਼ਨ ਵਿਚ ਖਾਸ ਟ੍ਰੈਂਡ ਬਣ ਗਈ ਹੈ, ਕਿਉਂਕਿ ਇਹ ਮੁਟਿਆਰਾਂ ਨੂੰ ਟ੍ਰੈਂਡੀ ਅਤੇ ਕਿਊਟ ਲੁਕ ਦਿੰਦੀ ਹੈ।
ਪ੍ਰਿੰਟਿਡ ਜੈਕੇਟ ਦੀ ਖਾਸੀਅਤ ਇਸ ਦੇ ਵੱਖ-ਵੱਖ ਪ੍ਰਿੰਟਸ ਵਿਚ ਛਿਪੀ ਹੈ। ਫਲੋਰਲ ਪ੍ਰਿੰਟ, ਚੈਕਰਡ ਪੈਟਰਨ, ਨੰਬਰਿੰਗ ਜਾਂ ਗ੍ਰਾਫਿਕ ਪ੍ਰਿੰਟ, ਸਟ੍ਰਾਈਪਸ, ਲਾਈਨਾਂ ਅਤੇ ਹੋਰ ਕ੍ਰਿਏਟਿਵ ਡਿਜ਼ਾਈਨ ਇਸ ਵਿਚ ਦੇਖੇ ਜਾ ਸਕਦੇ ਹਨ। ਇਹੀ ਪ੍ਰਿੰਟ ਜੈਕੇਟ ਨੂੰ ਬਾਕੀ ਪਲੇਨ ਜੈਕੇਟਾਂ ਨਾਲੋਂ ਵੱਖਰਾ ਅਤੇ ਆਕਰਸ਼ਕ ਬਣਾਉਂਦੇ ਹਨ। ਪ੍ਰਿੰਟਿਡ ਜੈਕੇਟ ਬਹੁਪੱਖੀ ਹੁੰਦੀ ਹੈ, ਜੋ ਹਰ ਤਰ੍ਹਾਂ ਦੇ ਮੌਸਮ ਅਤੇ ਮੌਕੇ ਦੇ ਨਾਲ ਆਸਾਨੀ ਨਾਲ ਫਿੱਟ ਹੋ ਜਾਂਦੀ ਹੈ।
ਇਸ ਜੈਕੇਟ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਲੱਗਭਗ ਹਰ ਤਰ੍ਹਾਂ ਦੇ ਟਾਪ ਜਾਂ ਡਰੈੱਸ ਦੇ ਨਾਲ ਪ੍ਰਫੈਕਟਲੀ ਮੈਚ ਹੋ ਜਾਂਦੀ ਹੈ। ਮੁਟਿਆਰਾਂ ਇਸ ਨੂੰ ਵਨ-ਪੀਸ ਡਰੈੱਸ, ਫਰਾਕ, ਲੌਂਗ ਡਰੈੱਸ, ਜੀਨਸ ਦੇ ਨਾਲ ਟਾਪ, ਸੂਟ, ਫਰਾਕ ਸੂਟ ਜਾਂ ਇੱਥੋਂ ਤੱਕ ਕਿ ਐਥਨਿਕ ਆਊਟਫਿਟ ’ਤੇ ਵੀ ਸਟਾਈਲ ਕਰ ਰਹੀਆਂ ਹਨ। ਲੇਅਰਿੰਗ ਦਾ ਆਪਸ਼ਨ ਹੋਣ ਕਰ ਕੇ ਇਹ ਹਲਕੀ ਠੰਡ ’ਚ ਨਿੱਘ ਦਿੰਦੀ ਹੈ ਅਤੇ ਸਟਾਈਲ ਨੂੰ ਵੀ ਬੂਸਟ ਕਰਦੀ ਹੈ। ਬਾਟਮ ਵੀਅਰ ਦੇ ਨਾਲ ਵੀ ਇਹ ਇੰਨੀ ਆਸਾਨੀ ਨਾਲ ਮੈਚ ਹੁੰਦੀ ਹੈ ਕਿ ਜੀਨਸ, ਲੈਗਿੰਗਸ, ਸਕਰਟ ਜਾਂ ਪੈਂਟਸ ਕਿਸੇ ਦੇ ਵੀ ਨਾਲ ਕਮਾਲ ਲੱਗਦੀ ਹੈ।
ਐਕਸੈੱਸਰੀਜ਼ ਦੇ ਮਾਮਲੇ ਵਿਚ ਵੀ ਪ੍ਰਿੰਟਿਡ ਜੈਕੇਟ ਕਾਫੀ ਫਲੈਕਸੀਬਲ ਹੈ। ਮੁਟਿਆਰਾਂ ਇਸ ਦੇ ਨਾਲ ਸਲਿੰਗ ਬੈਗ, ਕ੍ਰਾਸਬਾਡੀ ਪਰਸ, ਟੋਟ ਬੈਗ ਜਾਂ ਸਟਾਈਲਿਸ਼ ਹੈਂਡਬੈਗ ਚੁਣਦੀਆਂ ਹਨ। ਹੇਅਰ ਸਟਾਈਲ ਵਿਚ ਹਾਈ ਪੋਨੀਟੇਲ, ਮੈਸੀ ਬਨ, ਓਪਨ ਹੇਅਰ ਜਾਂ ਬ੍ਰੇਡਸ ਵਰਗੀ ਵੈਰਾਇਟੀ ਦੇਖੀ ਜਾ ਸਕਦੀ ਹੈ, ਜੋ ਜੈਕੇਟ ਦੇ ਪ੍ਰਿੰਟ ਦੇ ਨਾਲ ਵਧੀਆ ਸੁਮੇਲ ਬਣਾਉਂਦੀ ਹੈ। ਫੁੱਟਵੀਅਰ ਦੀ ਚੋਣ ਵੀ ਆਊਟਫਿਟ ’ਤੇ ਨਿਰਭਰ ਕਰਦੀ ਹੈ। ਕੈਜ਼ੂਅਲ ਲੁਕ ਲਈ ਸਨੀਕਰਸ ਜਾਂ ਸਪੋਰਟਸ ਸ਼ੂਜ਼, ਪਾਰਟੀ ਲਈ ਹਾਈ ਹੀਲਸ ਜਾਂ ਐਂਕਲ ਬੂਟਸ ਅਤੇ ਟ੍ਰੈਵਲ ਲਈ ਕੰਫਰਟੇਬਲ ਸਲਿੱਪਰਸ ਜਾਂ ਲੋਫਰਸ ਪਾਪੂਲਰ ਹਨ।
ਪੇਸਟਲ ਸ਼ੇਡਸ ’ਚ ਫਲਾਵਰ ਪ੍ਰਿੰਟ ਕਿਊਟ ਅਤੇ ਗਰਲੀ ਵਾਈਬ ਦਿੰਦੇ ਹਨ, ਜਦਕਿ ਬੋਲਡ ਕਲਰਜ਼ ਵਿਚ ਜਿਓਮੈਟ੍ਰਿਕ ਜਾਂ ਐਬਸਟ੍ਰੈਕਟ ਪ੍ਰਿੰਟ ਕਾਨਫੀਡੈਂਟ ਲੁਕ ਦਿੰਦੇ ਹਨ। ਕਲਾਸਿਕ ਚੈੱਕ ਪ੍ਰਿੰਟ ਹਮੇਸ਼ਾ ਟਾਈਮਲੈੱਸ ਰਹਿੰਦਾ ਹੈ। ਅੱਜਕਲ ਮਾਰਕੀਟ ਵਿਚ ਕ੍ਰਾਪਡ, ਓਵਰਸਾਈਜ਼ਡ ਅਤੇ ਰੈਗੂਲਰ ਫਿੱਟ ਵਰਗੀ ਵੈਰਾਇਟੀ ਉਪਲੱਬਧ ਹੈ, ਜਿਸ ਨਾਲ ਹਰ ਬਾਡੀ ਟਾਈਪ ਦੀਆਂ ਮੁਟਿਆਰਾਂ ਇਸ ਨੂੰ ਸਟਾਈਲ ਕਰ ਸਕਦੀਆਂ ਹਨ। ਇਸ ਸੀਜ਼ਨ ਵਿਚ ਪ੍ਰਿੰਟਿਡ ਜੈਕੇਟ ਨੂੰ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣਾਉਣਾ ਚਾਹੀਦਾ ਹੈ। ਇਹ ਨਾ ਸਿਰਫ਼ ਪ੍ਰੈਕਟੀਕਲ ਹੈ ਸਗੋਂ ਮੁਟਿਆਰਾਂ ਨੂੰ ਕਿਊਟ, ਫੈਸ਼ਨੇਬਲ ਅਤੇ ਕਾਨਫੀਡੈਂਟ ਦਿਖਾਉਂਦੀ ਹੈ। ਥੋੜ੍ਹੇ ਜਿਹੇ ਸਟਾਈਲਿੰਗ ਟਿਪਸ ਦੇ ਨਾਲ ਇਹ ਹਰ ਲੁਕ ਨੂੰ ਪ੍ਰਫੈਕਟ ਬਣਾ ਦਿੰਦੀ ਹੈ। ਪ੍ਰਿੰਟਿਡ ਜੈਕੇਟ ਚੁਣ ਕੇ ਹਰ ਮੁਟਿਆਰ ਹਲਕੀ ਠੰਡ ਨੂੰ ਸਟਾਈਲਿਸ਼ ਤਰੀਕੇ ਨਾਲ ਇੰਜੁਆਏ ਕਰ ਸਕਦੀ ਹੈ।
ਹਲਵਾਈ ਵਰਗਾ ਸੁਆਦ ਹੁਣ ਤੁਹਾਡੀ ਰਸੋਈ 'ਚ! ਇੰਝ ਬਣਾਓ ਬਿਨਾਂ ਪਿਆਜ਼-ਲਸਣ ਵਾਲੀ 'ਭੰਡਾਰੇ ਵਾਲੀ ਆਲੂ ਦੀ ਸਬਜ਼ੀ
NEXT STORY