ਨਵੀਂ ਦਿੱਲੀ: ਸੁੰਦਰ ਅਤੇ ਚਮਕਦਾਰ ਚਮੜੀ ਪਾਉਣ ਲਈ ਚਿਹਰੇ ’ਤੇ ਬੇਹੱਦ ਖ਼ਾਸ ਵਸਤੂਆਂ ਲਗਾਉਣ ਦੀ ਲੋੜ ਹੁੰਦੀ ਹੈ। ਫਿਰ ਸਕਿਨ ਸਬੰਧੀ ਪਰੇਸ਼ਾਨੀਆਂ ਦੂਰ ਹੋ ਕੇ ਚਿਹਰਾ, ਬੇਦਾਗ, ਮੁਲਾਇਮ ਅਤੇ ਨਿਖਰਿਆ ਹੋਇਆ ਨਜ਼ਰ ਆਉਂਦਾ ਹੈ। ਇਸ ਲਈ ਕਈ ਲੜਕੀਆਂ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ ਪਰ ਇਸ ਦੀ ਜਗ੍ਹਾ ਔਸ਼ਦੀ ਗੁਣਾਂ ਨਾਲ ਭਰਪੂਰ ਅਮਰੂਦ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹਾਂ। ਚੱਲੋ ਜਾਣਦੇ ਹਾਂ ਇਸ ਦੇ ਬਾਰੇ ’ਚ ਕੁਝ ਖ਼ਾਸ ਗੱਲਾਂ...
ਸਕਿਨ ਲਈ ਫ਼ਾਇਦੇਮੰਦ ਅਮਰੂਦ ਦੇ ਪੱਤੇ
ਗੱਲ ਅਮਰੂਦ ਦੀ ਕਰੀਏ ਤਾਂ ਇਸ ਦੀ ਵਰਤੋਂ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ। ਬਿਲਕੁੱਲ ਉਸੇ ਤਰ੍ਹਾਂ ਹੀ ਅਮਰੂਦ ਦੇ ਪੱਤਿਆਂ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫੋਲਿਕ ਐਸਿਡ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਇੰਫਲਾਮੈਂਟਰੀ, ਕੈਰੋਟੇਨਾਈਡ ਅਤੇ ਆਯੁਰਵੈਦਿਕ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਗਾਉਣ ਨਾਲ ਸਕਿਨ ਸਬੰਧੀ ਸਮੱਸਿਆਵਾਂ ਦੂਰ ਹੋਣ ’ਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਫੇਸਪੈਕ ਬਣਾਉਣ ਅਤੇ ਲਗਾਉਣ ਦਾ ਤਾਰੀਕਾ
ਇਸ ਦੇ ਲਈ ਅਮਰੂਦ ਦੀਆਂ ਪੱਤੀਆਂ ਨੂੰ ਧੋ ਕੇ ਉਸ ’ਚ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਪੇਸਟ ਬਣਾਓ। ਤੁਸੀਂ ਇਸ ’ਚ ਥੋੜਾ ਜਿਹਾ ਦਹੀਂ ਵੀ ਮਿਲਾ ਸਕਦੇ ਹੋ। ਹੁਣ ਚਿਹਰੇ ਨੂੰ ਕੋਸੇ ਪਾਣੀ ਨਾਲ ਧੋਵੋ। ਨਾਲ ਹੀ 5 ਮਿੰਟ ਤੱਕ ਭਾਫ਼ ਲਓ ਤਾਂ ਜੋ ਸਕਿਨ ਦੇ ਪੋਰਸ ਖੁੱਲ੍ਹ ਜਾਣ। ਹੁਣ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਓ।
ਇਸ ਨੂੰ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਉਂਝ ਤਾਂ ਇਸ ਪੈਕ ਨੂੰ ਸਕਿਨ ’ਤੇ ਲਗਾਉਣ ਨਾਲ ਹਲਕੀ ਜਿਹੀ ਜਲਨ ਹੋ ਸਕਦੀ ਹੈ ਪਰ ਜੇਕਰ ਤੁਹਾਡੀ ਸਕਿਨ ਸੈਂਸਟਿਵ ਹੈ ਤਾਂ ਇਸ ਨੂੰ ਲਗਾਉਣ ਤੋਂ ਪਹਿਲਾਂ ਬਾਂਹ ’ਤੇ ਇਕ ਵਾਰ ਟੈਸਟ ਕਰ ਲਓ। ਹਫ਼ਤੇ ’ਚ 2-3 ਵਾਰ ਇਸ ਫੇਸਪੈਕ ਨੂੰ ਲਗਾਓ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਅਮਰੂਦ ਦੇ ਪੱਤਿਆਂ ਦੇ ਫ਼ਾਇਦੇ
-ਸਕਿਨ ਡੂੰਘਾਈ ਤੋਂ ਹੋਵੇਗੀ ਪੋਸ਼ਿਤ।
-ਸਕਿਨ ਪੋਰਸ ’ਤੇ ਜਮ੍ਹਾ ਗੰਦਗੀ ਦੂਰ ਹੋ ਕੇ ਚਿਹਰਾ ਸਾਫ਼, ਨਿਖਰਿਆ ਹੋਇਆ ਨਜ਼ਰ ਆਵੇਗਾ।
-ਸਨਟੈਨ ਦੀ ਸਮੱਸਿਆ ਦੂਰ ਹੋ ਕੇ ਚਿਹਰਾ ਇਕਦਮ ਸਾਫ਼ ਅਤੇ ਚਮਕਦਾਰ ਦਿਖੇਗਾ।
-ਚਿਹਰੇ ’ਤੇ ਪਏ ਦਾਗ-ਧੱਬੇ, ਕਿੱਲ-ਮੁਹਾਸੇ ਸਾਫ਼ ਹੋਣ ’ਚ ਮਦਦ ਮਿਲੇਗੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਲੌਕੀ ਦਾ ਜੂਸ, ਢਿੱਡ ਦੀ ਗੈਸ ਸਣੇ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ
NEXT STORY