ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ’ਚ ਪੈਣ ਵਾਲੀ ਤੇਜ਼ ਧੁੱਪ ਚਮੜੀ ਨੂੰ ਖ਼ਰਾਬ ਕਰਦੀ ਹੈ, ਜਿਸ ਨਾਲ ਚਿਹਰੇ ’ਤੇ ਐਲਰਜੀ, ਲਾਲ ਪਿੰਪਲਜ਼ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ। ਧੁੱਪ ’ਚ ਨਿਕਲਣ ’ਤੇ ਕੁੜੀਆਂ ਚਿਹਰੇ ’ਤੇ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਦੀਆਂ ਹਨ। ਇਸ ਤੋਂ ਇਲਾਵਾ ਉਹ ਬਹੁਤ ਸਾਰੇ ਬਿਊਟੀ ਨੁਕਤੇ ਜਾਂ ਬਿਊਟੀ ਪ੍ਰਾਡੈਕਟ ਅਤੇ ਸਨਸਕਰੀਨ ਆਦਿ ਦਾ ਵੀ ਇਸਤੇਮਾਲ ਕਰਦੀਆਂ ਹਨ, ਜੋ ਚਮੜੀ ਲਈ ਫ਼ਾਇਦੇਮੰਦ ਨਹੀਂ ਹੁੰਦੇ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਫ਼ੇਸਪੈਕ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਚਮੜੀ ਦਾ ਧਿਆਨ ਰੱਖ ਸਕਦੇ ਹੋ....
ਤਰਬੂਜ਼ ਦਾ ਫ਼ੇਸਪੈਕ
ਗਰਮੀ ਦੇ ਮੌਸਮ ’ਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤਰਬੂਜ਼ ਦਾ ਫ਼ੇਸਪੈਕ ਚੰਗਾ ਹੁੰਦ ਹੈ। ਤੁਸੀਂ ਇਸ ਲਈ ਤਰਬੂਜ਼ ਦਾ ਗੁੱਦਾ ਲਓ ਅਤੇ ਉਸ ਵਿਚ ਥੋੜ੍ਹਾ ਜਿਹਾ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਲੇਪ ਨੂੰ ਚਿਹਰੇ ’ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਨੂੰ ਠੰਡਕ ਮਿਲੇਗੀ।
ਚੰਦਨ ਦਾ ਫੇਸਪੈਕ
ਸਭ ਤੋਂ ਪਹਿਲਾਂ ਅੰਬ ਦਾ ਗੁੱਦਾ ਕੱਢ ਲਉ। ਫਿਰ ਇਸ ਵਿਚ 1 ਛੋਟਾ ਚਮਚਾ ਚੰਦਨ ਪਾਊਡਰ, 1 ਛੋਟਾ ਚਮਚਾ ਦਹੀਂ, 1/2 ਛੋਟਾ ਚਮਚਾ ਸ਼ਹਿਦ ਅਤੇ ਇਕ ਚੁਟਕੀ ਹਲਦੀ ਮਿਲਾ ਲਉ। ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਫ਼ੇਸਪੈਕ ਤਿਆਰ ਕਰ ਲਉ। ਹੁਣ ਇਸ ਫ਼ੇਸਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਉ।
ਪੁਦੀਨਾ ਫ਼ੇਸਪੈਕ
ਪੁਦੀਨਾ ਫ਼ੇਸਪੈਕ ਬਣਾਉਣ ਲਈ ਸੱਭ ਤੋਂ ਪਹਿਲਾਂ 1 ਵੱਡਾ ਚਮਚਾ ਪੁਦੀਨਾ ਲਉ। ਫਿਰ ਇਸ ਦੀਆਂ ਪੱਤੀਆਂ ਪੀਸ ਲਉ। ਪੀਸਣ ਤੋਂ ਬਾਅਦ ਇਸ ਵਿਚ 2 ਛੋਟੇ ਚਮਚੇ ਗੁਲਾਬ ਜਲ ਮਿਲਾਉ ਅਤੇ ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਉ।
ਗੁਲਾਬ ਜਲ ਦਾ ਫ਼ੇਸਪੈਕ
ਇਕ ਕੌਲੀ ਵਿਚ 1 ਵੱਡਾ ਚਮਚਾ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਉ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੈਕ ਤਿਆਰ ਕਰ ਲਉ। ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਉ।
ਨਿੰਬੂ ਅਤੇ ਸ਼ਹਿਦ ਦਾ ਫ਼ੇਸਪੈਕ
ਚਿਹਰੇ ਨੂੰ ਠੰਡਕ ਪਹੁੰਚਾਉਣ ਲਈ ਸਭ ਤੋਂ ਪਹਿਲਾਂ ਇਕ ਨਿੰਬੂ ਨਿਚੋੜ ਕੇ ਉਸ ਦਾ ਰਸ ਕੱਢ ਲਉ। ਫਿਰ ਇਸ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਉ। ਹੁਣ ਰੂੰ ਦੀ ਮਦਦ ਨਾਲ ਇਸ ਨੂੰ ਚਿਹਰੇ ’ਤੇ ਲਗਾਉ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਉ।
ਪੈਸੇ ਜੋੜਨ ਅਤੇ ਜੀਵਨ ਸਾਥੀ ਦੀ ਹਰੇਕ ਖ਼ੁਸ਼ੀ ਦਾ ਖ਼ਾਸ ਧਿਆਨ ਰੱਖਦੇ ਹਨ ਇਸ ਅੱਖਰ ਦੇ ਲੋਕ
NEXT STORY