ਨਵੀਂ ਦਿੱਲੀ- ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਾਉਣੇ ਪੈ ਰਹੇ ਹਨ ਪਰ ਦਿਨ ਭਰ ਮਾਸਕ ਲਗਾ ਕੇ ਰੱਖਣ ਨਾਲ ਚਿਹਰੇ ’ਤੇ ਕਿੱਲ-ਮੁਹਾਸੇ, ਖਾਰਸ਼ ਅਤੇ ਜਲਨ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹੈ। ਖ਼ਾਸ ਕਰਕੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ। ਜੇਕਰ ਤੁਹਾਡੇ ਚਿਹਰੇ ’ਤੇ ਵੀ ਕਿੱਲ-ਮੁਹਾਸੇ ਹੋ ਰਹੇ ਹਨ ਤਾਂ ਤੁਸੀਂ ਇਸ ਆਯੁਰਵੈਦਿਕ ਪੈਕ ਨਾਲ ਦੂਰ ਕਰ ਸਕਦੇ ਹੋ। ਨਾਲ ਹੀ ਇਸ ਨਾਲ ਸਨਟੈਨ, ਸਨਬਰਨ ਵਰਗੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ ਅਤੇ ਚਿਹਰਾ ਵੀ ਚਮਕੇਗਾ।
ਮਾਸਕ ਨਾਲ ਕਿਉਂ ਹੋ ਰਹੇ ਹਨ ਕਿੱਲ-ਮੁਹਾਸੇ
-ਸਭ ਤੋਂ ਪਹਿਲਾਂ ਧਿਆਨ ਰੱਖੋ ਕਿ ਤੁਹਾਡਾ ਮਾਸਕ ਬਿਲਕੁੱਲ ਸਾਫ਼ ਹੋਵੇ।
-ਐਂਟੀ-ਬਾਇਓਟਿਕ ਕਲੀਂਜਰ ਨਾਲ ਚਿਹਰਾ ਸਾਫ਼ ਕਰੋ।
-ਸੂਤੀ ਮਾਸਕ ਦੀ ਵਰਤੋਂ ਕਰੋ।
-ਘਰ ਪਹੁੰਚਣ ਤੋਂ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ।
ਚੱਲੋ ਤੁਹਾਨੂੰ ਦੱਸਦੇ ਹਾਂ ਮਾਸਕ ਨਾਲ ਹੋਏ ਕਿੱਲ-ਮੁਹਾਸੇ ਦੂਰ ਕਰਨ ਦੇ ਆਯੁਰਵੈਦਿਕ ਪੈਕ
ਨਿੰਮ ਦਾ ਲੇਪ
ਨਿੰਮ ਦੀਆਂ 10-20 ਪੱਤੀਆਂ ਨੂੰ ਉਬਾਲ ਕੇ ਪੇਸਟ ਬਣਾਓ। ਇਸ ’ਚ ਹਲਦੀ ਮਿਲਾ ਕੇ 10 ਮਿੰਟ ਤੱਕ ਚਿਹਰੇ ’ਤੇ ਲਗਾਓ ਅਤੇ ਤਾਜ਼ੇ ਪਾਣੀ ਨਾਲ ਧੋ ਲਓ। ਇਹ ਪੈਕ ਬੈਕਟੀਰੀਆ ਅਤੇ ਕੀਟਾਣੂਆਂ ਦਾ ਖਾਤਮਾ ਕਰਕੇ ਕਿੱਲਾਂ ਨੂੰ ਦੂਰ ਕਰਦਾ ਹੈ।
ਪੁਦੀਨੇ ਦਾ ਪੈਕ
ਪੁਦੀਨੇ ਦੀਆਂ ਪੱਤੀਆਂ ਦਾ ਰਸ ਪਿੰਪਲਸ ਵਾਲੇ ਏਰੀਆ ’ਤੇ ਲਗਾ ਕੇ 10 ਮਿੰਟ ਤੱਕ ਛੱਡ ਦਿਓ। ਫਿਰ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਐਂਟੀ-ਬੈਕਟੀਰੀਅਲ ਪੁਦੀਨੇ ਨਾਲ ਚਮੜੀ ਨੂੰ ਠੰਡਕ ਮਿਲੇਗੀ ਅਤੇ ਕਿੱਲ-ਮੁਹਾਸੇ ਵੀ ਦੂਰ ਹੋਣਗੇ।
ਹਲਦੀ ਦਾ ਪੈਕ
ਹਲਦੀ ਪੈਕ ਕਿੱਲ-ਮੁਹਾਸੇ ਦੇ ਨਾਲ, ਰੈਸ਼ੇਜ, ਜ਼ਖਮਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਇਸ ਲਈ ਹਲਦੀ ਅਤੇ ਦਹੀਂ ਅਤੇ ਗੁਲਾਬਜਲ ਨੂੰ ਮਿਲਾ ਕੇ ਚਿਹਰੇ ’ਤੇ ਲਗਾਓ। ਫਿਰ ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ ਹਫ਼ਤੇ ’ਚ ਦੋ ਤਿੰਨ ਵਾਰ ਲਗਾਉਣ ਨਾਲ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੇਗਾ।
ਨਾਰੀਅਲ ਤੇਲ
ਨਾਰੀਅਲ ਤੇਲ ’ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਇੰਫਰਾਮੈਂਟੇਰੀ ਗੁਣ ਵੀ ਪਿੰਪਲਸ ਲਈ ਮਦਦਗਾਰ ਹੁੰਦੇ ਹਨ। ਇਸ ਲਈ ਨਾਰੀਅਲ ਤੇਲ ’ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਮਿਲਾ ਕੇ ਸੌਣ ਤੋਂ ਪਹਿਲਾਂ ਲਗਾਓ। ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।
ਚੰਦਨ ਦਾ ਲੇਪ
ਪਿੱਤ ਅਤੇ ਕਿੱਲ-ਮੁਹਾਸਿਆਂ ਲਈ ਚੰਦਨ ਪੈਕ ਫ਼ਾਇਦੇਮੰਦ ਹੁੰਦਾ ਹੈ। ਇਹ ਚਮੜੀ ਦੀਆਂ ਸਾਰੀਆਂ ਅਸ਼ੁੱਧੀਆਂ ਨੂੰ ਕੱਢ ਕੇ ਪਿੰਪਲਸ ਨੂੰ ਜੜ੍ਹ ਤੋਂ ਖਤਮ ਕਰਦਾ ਹੈ ਅਤੇ ਸਕਿਨ ਦੀ ਚਮਕ ਵਧਾਉਂਦਾ ਹੈ। ਇਸ ਲਈ 2 ਚਮਚੇ ਚੰਦਨ ਪਾਊਡਰ ਅਤੇ ਗੁਲਾਬ ਜਲ ਨੂੰ ਮਿਲਾ ਕੇ ਪ੍ਰਭਾਵਿਤ ਏਰੀਆ ’ਤੇ ਲਗਾਓ ਅਤੇ 15-20 ਮਿੰਟ ਬਾਅਦ ਚਿਹਰਾ ਧੋ ਲਓ।
Cooking Tips: ਸਵੇਰ ਦੀ ਚਾਹ ਨਾਲ ਬਣਾ ਕੇ ਖਾਓ ਬਰੈੱਡ ਰੋਲ
NEXT STORY