ਜਲੰਧਰ : ਅੱਜ ਦੇ ਸਮੇਂ ਵਿਚ ਦਿਨ ਦੀ ਸ਼ੁਰੂਆਤ ਫ਼ੋਨ ਤੋਂ ਬਿਨਾਂ ਨਹੀਂ ਹੁੰਦੀ। ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਲੋਕ ਆਪਣਾ ਫ਼ੋਨ ਹੀ ਚੈੱਕ ਕਰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਫੋਨ ਦਾ ਇਸਤੇਮਾਲ ਕਰਨਾ ਹਰ ਕਿਸੇ ਦੀ ਆਦਤ ਬਣ ਚੁੱਕੀ ਹੈ। ਬੱਚੇ ਹੋਣ ਜਾਂ ਵੱਡੇ, ਸਾਰਾ ਦਿਨ ਫੋਨ 'ਤੇ ਰੁੱਝੇ ਰਹਿੰਦੇ ਹਨ। ਸਾਰੇ ਲੋਕ ਫੋਨ ਵਿੱਚ ਇੰਨਾ ਰੁੱਝੇ ਰਹਿੰਦੇ ਹਨ ਕਿ ਉਹ ਇਸਨੂੰ ਬਾਥਰੂਮ ਵਿਚ ਵੀ ਲੈ ਜਾਂਦੇ ਹਨ, ਜੋ ਗ਼ਲਤ ਆਦਤ ਹੈ। ਮਾਹਿਰਾਂ ਮੁਤਾਬਕ ਬਾਥਰੂਮ 'ਚ ਬੈਠ ਕੇ ਘੰਟਿਆਂ ਤੱਕ ਫੋਨ ਦੀ ਵਰਤੋਂ ਕਰਨਾ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬਾਥਰੂਮ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਨਾਲ ਕਿਹੜੇ ਨੁਕਸਾਨ ਤੇ ਬੀਮਾਰੀਆਂ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...
ਬਾਥਰੂਮ 'ਚ ਫੋਨ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ
ਦਰਅਸਲ, ਟਾਇਲਟ ਸੀਟ 'ਤੇ ਕਈ ਛੋਟੇ ਕੀਟਾਣੂ ਅਤੇ ਬੈਕਟੀਰੀਆ ਜਮ੍ਹਾ ਹੁੰਦੇ ਹਨ, ਜੋ ਫੋਨ 'ਤੇ ਵੀ ਆਪਣਾ ਹਮਲਾ ਕਰ ਦਿੰਦੇ ਹਨ। ਫੋਨ 'ਚ ਮੌਜੂਦ ਬੈਕਟੀਰੀਆ ਤੁਹਾਡੇ ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਚਿਪਕ ਸਕਦੇ ਹਨ। ਫਿਰ ਇਹ ਕੀਟਾਣੂ ਮੂੰਹ ਰਾਹੀਂ ਸਰੀਰ 'ਚ ਦਾਖਲ ਹੁੰਦੇ ਹਨ, ਜਿਸ ਨਾਲ ਢਿੱਡ ਦਰਦ ਅਤੇ ਅੰਤੜੀਆਂ 'ਚ ਇਨਫੈਕਸ਼ਨ ਹੁੰਦੀ ਹੈ।
ਲੱਕ ਵਿਚ ਦਰਦ ਹੋਣ ਦੀ ਸਮੱਸਿਆ
ਜ਼ਿਆਦਾ ਸਮੇਂ ਤੱਕ ਬਾਥਰੂਮ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਕਰਨ ਨਾਲ ਲੱਕ ਵਿਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਮਾਸਪੇਸ਼ੀਆਂ ਵਿਚ ਅਕੜਾਅ, ਰੀੜ੍ਹ ਦੀ ਹੱਡੀ ਵਿਚ ਦਰਦ ਹੋਣ ਦੇ ਨਾਲ-ਨਾਲ ਲੱਕ ਵਿਚ ਵੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ।
ਕਬਜ਼ ਦੀ ਸਮੱਸਿਆ
ਬਾਥਰੂਮ ਵਿਚ ਫੋਨ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਰਿਪੋਰਟ ਅਨੁਸਾਰ ਜ਼ਿਆਦਾ ਦੇਰ ਬਾਥਰੂਮ ਵਿਚ ਫੋਨ ਲੈ ਕੇ ਬੈਠੇ ਰਹਿਣ ਵਾਲੇ ਲੋਕ ਢਿੱਡ ਸਾਫ਼ ਕਰਨ ਲਈ ਖ਼ੁਦ ਜ਼ੋਰ ਲਗਾਉਂਦੇ ਹਨ, ਜਿਸ ਨਾਲ ਕਬਜ਼ ਦੀ ਸਮੱਸਿਆ ਹੋਣ ਦਾ ਖ਼ਤਰਾ ਰਹਿੰਦਾ ਹੈ।
ਪ੍ਰਭਾਵਿਤ ਹੋ ਸਕਦੀ ਮਾਨਸਿਕ ਸਿਹਤ
ਬਾਥਰੂਮ 'ਚ ਫੋਨ ਇਸਤੇਮਾਲ ਕਰਨ ਦੀ ਆਦਤ ਨਾਲ ਮਾਨਸਿਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਤਣਾਅ ਹੋਣ ਦੇ ਨਾਲ-ਨਾਲ ਕਿਸੇ ਵੀ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਕਈ ਵਾਰ ਇਸ ਸਮੱਸਿਆ ਨਾਲ ਨੀਂਦ ਵੀ ਨਹੀਂ ਆਉਂਦੀ।
ਗਰਦਨ-ਪਿੱਠ ਵਿਚ ਦਰਦ
ਬਾਥਰੂਮ ਦੀ ਟਾਇਲਟ ਸੀਟ 'ਤੇ ਜ਼ਿਆਦਾ ਦੇਰ ਤੱਕ ਬੈਠ ਕੇ ਫੋਨ ਦਾ ਇਸਤੇਮਾਲ ਕਰਨ ਨਾਲ ਗੋਡਿਆਂ 'ਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਸਮੇਂ ਤੱਕ ਝੁੱਕ ਕੇ ਫੋਨ ਦੀ ਵਰਤੋਂ ਕਰਨ ਨਾਲ ਗਰਦਨ ਅਤੇ ਪਿੱਠ ਵਿਚ ਦਰਦ ਵੀ ਹੋ ਸਕਦੀ ਹੈ।
ਦਿਲ ਦੀ ਬੀਮਾਰੀ ਸਣੇ ਇਨ੍ਹਾਂ ਰੋਗਾਂ ਤੋਂ ਪਰੇਸ਼ਾਨ ਲੋਕ ਭੁੱਲ ਕੇ ਵੀ ਨਾ ਖਾਣ ਆਂਡੇ, ਵਧ ਜਾਵੇਗੀ ਸਮੱਸਿਆ
NEXT STORY