ਨਵੀਂ ਦਿੱਲੀ— ਅਣਚਾਹੇ ਵਾਲ਼ ਚਿਹਰੇ 'ਤੇ ਹੋਣ ਜਾਂ ਸਰੀਰ ਦੇ ਹੋਰ ਹਿੱਸਿਆਂ 'ਤੇ, ਖ਼ੂਬਸੂਰਤੀ ਦੇ ਰਸਤੇ 'ਚ ਰੋੜੇ ਦਾ ਕੰਮ ਕਰਦੇ ਹਨ। ਖ਼ਾਸ ਕਰਕੇ ਲੜਕੀਆਂ ਇਨ੍ਹਾਂ ਅਣਚਾਹੇ ਵਾਲ਼ਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਸਰੀਰ 'ਤੇ ਅਣਚਾਹੇ ਵਾਲ਼ਾਂ ਦੀ ਬਹੁ-ਗਿਣਤੀ ਲਈ ਐਂਡ੍ਰੋਜਨ ਹਾਰਮੋਨ ਜ਼ਿੰਮੇਵਾਰ ਹੁੰਦਾ ਹੈ।
ਮਰਦਾਂ 'ਚ ਐਂਡ੍ਰੋਜਨ ਅਤੇ ਔਰਤਾਂ 'ਚ ਆਸਟ੍ਰੋਜਨ ਹਾਰਮੋਨ ਦੀ ਮਾਤਰਾ ਵੱਧ ਹੁੰਦੀ ਹੈ। ਜਦੋਂ ਇਨ੍ਹਾਂ ਦਾ ਸੰਤੁਲਨ ਵਿਗੜਦਾ ਹੈ ਉਦੋਂ ਅਣਚਾਹੇ ਵਾਲ਼ਾਂ ਦੀ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ। ਇਸ ਨੂੰ ਹਟਾਉਣ ਲਈ ਉਹ ਵੈਕਸਿੰਗ, ਥ੍ਰੈਡਿੰਗ, ਲੇਜ਼ਰ ਸਰਜਰੀ ਆਦਿ ਦਾ ਸਹਾਰਾ ਲੈਂਦੀਆਂ ਹਨ, ਨਾਲ ਹੀ ਚਿਹਰੇ 'ਤੇ ਆਏ ਅਣਚਾਹੇ ਵਾਲ਼ਾਂ ਨੂੰ ਲੁਕਾਉਣ ਲਈ ਬਲੀਚਿੰਗ ਵੀ ਕਰਦੀਆਂ ਹਨ। ਅੱਪਰ ਲਿਪਸ ਅਤੇ ਠੋਡੀ 'ਤੇ ਆਏ ਵਾਲ਼ ਕਾਫ਼ੀ ਬੁਰੇ ਲੱਗਦੇ ਹਨ। ਇਸੇ ਪ੍ਰੇਸ਼ਾਨੀ ਦੇ ਕਾਰਨ ਕਈ ਲੜਕੀਆਂ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਅਣਚਾਹੇ ਵਾਲ਼ਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਘਬਰਾਓ ਨਾ, ਕਿਉਂਕਿ ਕੁਝ ਘਰੇਲੂ ਨੁਕਤੇ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਨ। ਤੁਹਾਨੂੰ ਇਸ ਲਈ ਬਿਊਟੀ ਪਾਰਲਰ 'ਚ ਜਾ ਕੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ ਸਗੋਂ ਤੁਸੀਂ ਘਰ ਬੈਠੇ ਰਸੋਈ ਵਿਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨਾਲ ਇਨ੍ਹਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਸਕਦੇ ਹੋ। ਹੋਰ ਤਾਂ ਹੋਰ ਇਨ੍ਹਾਂ ਘਰੇਲੂ ਨੁਕਤਿਆਂ ਦਾ ਕੋਈ ਨੁਕਸਾਨ ਵੀ ਨਹੀਂ ਹੈ।
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਵੇਸਣ ਅਤੇ ਚਾਰਕੋਲ ਕੈਪਸੂਲ
2 ਚਮਚੇ ਵੇਸਣ, 1 ਚਾਰਕੋਲ ਕੈਪਸੂਲ ਅਤੇ 3 ਚਮਚੇ ਗੁਲਾਬ ਜਲ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਪੇਸਟ ਤਿਆਰ ਕਰ ਲਓ। ਫਿਰ ਇਸ ਨੂੰ ਚਿਹਰੇ ਦੇ ਉਨ੍ਹਾਂ ਹਿੱਸਿਆਂ 'ਤੇ ਲਗਾਓ, ਜਿਥੇ ਅਣਚਾਹੇ ਵਾਲ਼ ਹਨ। ਜਦੋਂ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਰਗੜ ਕੇ ਉਤਾਰੋ। ਇਸ ਨਾਲ ਅਣਚਾਹੇ ਵਾਲ਼ ਉਤਰ ਜਾਣਗੇ। ਜੇਕਰ ਤੁਸੀਂ ਕੈਪਸੂਲ ਦੀ ਵਰਤੋਂ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੇਸਣ ਵਿਚ ਇਕ ਚਮਚ ਦਹੀਂ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾਓ ਅਤੇ ਅਣਚਾਹੇ ਵਾਲ਼ਾਂ 'ਤੇ ਲਗਾਓ। ਕੁਝ ਦਿਨ ਅਜਿਹਾ ਲਗਾਤਾਰ ਕਰੋ, ਤੁਹਾਨੂੰ ਫਰਕ ਦਿਖਾਈ ਦੇਵੇਗਾ।
ਖੰਡ ਅਤੇ ਨਿੰਬੂ
ਖੰਡ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿਚ ਲਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਗਾੜ੍ਹੀ ਪੇਸਟ ਤਿਆਰ ਕਰ ਲਓ। ਜੇ ਖੰਡ ਚੰਗੀ ਤਰ੍ਹਾਂ ਨਹੀਂ ਘੁਲੀ ਤਾਂ ਇਸ ਵਿਚ ਥੋੜ੍ਹਾ ਪਾਣੀ ਮਿਲਾ ਕੇ ਹਲਕਾ ਗਰਮ ਕਰੋ। ਪੇਸਟ ਨੂੰ ਠੰਡਾ ਕਰਨ ਤੋਂ ਬਾਅਦ ਅਣਚਾਹੇ ਵਾਲ਼ਾਂ ਵਾਲੀ ਥਾਂ 'ਤੇ ਲਗਾਓ। 20 ਮਿੰਟ ਲੱਗਾ ਰਹਿਣ ਦਿਓ, ਫਿਰ ਪਾਣੀ ਨਾਲ ਧੋ ਲਓ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਪਪੀਤਾ
ਲੋੜ ਮੁਤਾਬਕ ਪਪੀਤੇ ਨੂੰ ਛੋਟੇ ਪੀਸਾਂ 'ਚ ਕੱਟ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ 'ਚ ਇਕ ਚੁਟਕੀ ਹਲਦੀ ਮਿਲਾਓ। ਇਸ ਪੇਸਟ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ। ਅਜਿਹਾ ਹਫ਼ਤੇ ਵਿਚ ਦੋ ਵਾਰ ਕਰੋ।
ਓਟਮੀਲ ਅਤੇ ਕੇਲਾ
ਕੇਲਾ ਵੀ ਚਮੜੀ ਦੇ ਅਣਚਾਹੇ ਵਾਲ਼ ਹਟਾਉਣ ਅਤੇ ਉਸ ਨੂੰ ਚਮਕਦਾਰ ਬਣਾਉਣ 'ਚ ਮਦਦਗਾਰ ਹੈ। 2 ਚਮਚੇ ਓਟਮੀਲ ਵਿਚ ਇਕ ਪੱਕੇ ਕੇਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾਓ। ਇਸ ਨੂੰ ਵਾਲ਼ਾਂ 'ਤੇ ਲਗਾਓ ਅਤੇ 15 ਮਿੰਟ ਮਸਾਜ ਕਰੋ। ਬਾਅਦ 'ਚ ਪਾਣੀ ਨਾਲ ਧੋ ਲਓ।
ਹਲਦੀ ਅਤੇ ਦੁੱਧ
ਇਕ ਜਾਂ ਦੋ ਚਮਚੇ ਹਲਦੀ ਨੂੰ ਦੁੱਧ ਜਾਂ ਫਿਰ ਗੁਲਾਬ ਜਲ 'ਚ ਮਿਲਾ ਕੇ ਗਾੜ੍ਹੀ ਪੇਸਟ ਬਣਾ ਲਓ। ਇਸ ਪੇਸਟ ਨੂੰ ਪ੍ਰਭਾਵਿਤ ਥਾਂ 'ਤੇ 15-20 ਮਿੰਟ ਲੱਗਾ ਰਹਿਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਪਾਣੀ ਨਾਲ ਇਸ ਨੂੰ ਧੋ ਲਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਹਰ ਉਮਰ ’ਚ ਬੇਤਹਾਸ਼ਾ ਜੋਸ਼ ਤੇ ਤਾਕਤ ਹਾਸਲ ਕਰਨ ਲਈ ਪੜ੍ਹੋ ਇਹ ਖ਼ਾਸ ਖ਼ਬਰ
NEXT STORY